ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਚੱਲ ਰਹੇ ਵਿਸ਼ੇਸ਼ ਧਾਰਮਿਕ ਸਮਾਗਮ

Spread the love

ਸੰਗਤਾਂ ਨੂੰ ਗੁਰੂਘਰ ਪੁੱਜ ਇਨ੍ਹਾਂ ਸਮਾਗਮਾਂ ਦਾ ਲਾਹਾ ਲੈਣ ਦੀ ਬੇਨਤੀ
ਆਕਲੈਂਡ (ਹਰਪ੍ਰੀਤ ਸਿੰਘ) – ਸੰਗਤਾਂ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ 14 ਮਈ ਤੋਂ ਵਿਸ਼ੇਸ਼ ਦੀਵਾਨਾ ਦਾ ਦੌਰ ਸ਼ੁਰੂ ਹੈ, ਜੋ 18 ਮਈ ਤੱਕ ਚੱਲਣਗੇ। ਦੀਵਾਨਾ ਦਾ ਸਮਾਂ ਰੋਜਾਨਾ ਸ਼ਾਮ 6.45 ਤੋਂ 8 ਵਜੇ ਤੱਕ ਰਹੇਗਾ ਤੇ ਇਨ੍ਹਾਂ ਦੀਵਾਨਾ ਵਿੱਚ ਢਾਡੀ ਜੱਥਾ ਭਾਈ ਸਰੂਪ ਸਿੰਘ ਜੀ ਕਢਿਆਣੇ ਵਾਲਿਆਂ ਵਲੋਂ ਸੇਵਾ ਨਿਭਾਈ ਜਾ ਰਹੀ ਹੈ। ਸੰਗਤਾਂ ਨੂੰ ਹੁੰਮ-ਹੁੰਮਾ ਕੇ ਪੁੱਜਣ ਦੀ ਬੇਨਤੀ ਹੈ ਜੀ।