ਨਿਊਜੀਲੈਂਡ ਵਾਲਿਓ ਸਾਵਧਾਨ!

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀਆਂ ਨੂੰ ਸਕੈਮਰਾਂ ਤੋਂ ਬਚਣ ਲਈ ਨਵੀਂ ਚੇਤਾਵਨੀ ਜਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸਕੈਮਰ ਪੁਲਿਸ ਕਰਮਚਾਰੀ ਬਣਕੇ ਤੁਹਾਡੇ ਬੈਂਕ ਖਾਤਿਆਂ ਦੀ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਹੁਣ ਤੱਕ ਅਜਿਹੇ ਦਰਜਨਾਂ ਲੋਕ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੂੰ ਸਕੈਮਰਾਂ ਨੇ ਪੁਲਿਸ ਵਾਲੇ ਬਣਕੇ ਕਾਲ ਕੀਤੀ। ਸੰਪਰਕ ਕਰਨ ਵਾਲੇ ਪਹਿਲਾਂ ਤਾਂ ਇਹ ਕਹਿਕੇ ਡਰਾਉਂਦੇ ਹਨ ਕਿ ਤੁਸੀਂ ਸਕੈਮ ਜਾਂ ਫਰਾਡ ਨੂੰ ਅੰਜਾਮ ਦਿੱਤਾ ਹੈ ਤੇ ਤੁਹਾਡੀ ਤਫਤੀਸ਼ ਕਰਨ ਲਈ ਤੁਹਾਡੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੀ ਜਾਂਦੀ ਹੈ।
ਡਿਟੈਕਟਿਵ ਸੀਨੀਅਰ ਸਾਰਜੇਂਟ ਕਰੇਗ ਬੋਲਟਨ ਨੇ ਸਾਫ ਕਿਹਾ ਹੈ ਕਿ ਅਜਿਹੀ ਕਿਸੇ ਵੀ ਵਿਅਕਤੀ ਨੂੰ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਨਾ ਦਿੱਤੀ ਜਾਏ ਤੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਏ।