ਹਫਤੇ ਦੇ ਵਿੱਚ ਦੋਨੋਂ ਬੱਚੀਆਂ ਦੇ ਮਾਪਿਆਂ ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਹੋਈ ਮੌਤ
ਆਕਲੈਂਡ (ਹਰਪ੍ਰੀਤ ਸਿੰਘ) – ਕ੍ਰਾਈਸਚਰਚ ਦੇ ਜੋਇਸ ਪਰਿਵਾਰ ਨੂੰ ਤਾਂ ਜਿਵੇਂ ਕਿਸੇ ਦੀ ਨਜਰ ਹੀ ਲੱਗ ਗਈ ਹੈ, 2 ਨਿੱਕੀਆਂ-ਨਿੱਕੀਆਂ ਬੱਚੀਆਂ ਉਮਰ 8 ਸਾਲ ਅਤੇ 4 ਸਾਲ ਦੇ ਮਾਤਾ-ਪਿਤਾ ਨਾਈਜ਼ਲ ਤੇ ਮਾਰਜਨ ਜੋਇਸ ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਇੱਕੋ ਹਫਤੇ ਵਿੱਚ ਮੌਤ ਹੋਣ ਦੀ ਖਬਰ ਹੈ। ਬੱਚੀਆਂ ਦੀ ਮਾਂ ਨਾਈਜ਼ਲ 31 ਮਈ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਸੀ, ਜਦਕਿ ਬੱਚੀਆਂ ਦੇ ਪਿਤਾ ਮਾਰਜਨ ਬੀਤੇ ਦਿਨੀਂ ਸਵੇਰੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।
ਪਰਿਵਾਰ ਦੀ ਮੱਦਦ ਲਈ ਗਿਵਅਲਿਟਲ ਪੇਜ ਵੀ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਹੁਣ ਤੱਕ $93,000 ਇੱਕਠੇ ਕੀਤੇ ਜਾ ਚੁੱਕੇ ਹਨ ਤੇ ਇਹ ਪੈਸਾ ਬੱਚੀਆਂ ਦੇ ਚੰਗੇ ਭਵਿੱਖ ਲਈ ਵਰਤਿਆ ਜਾਏਗਾ।