ਕੀ ਤੁਹਾਨੂੰ ਵੀ ਇਸ ਦਿੱਕਤ ਦਾ ਕਰਨਾ ਪਿਆ ਸਾਹਮਣਾ?
ਆਕਲੈਂਡ (ਹਰਪ੍ਰੀਤ ਸਿੰਘ) – ਡਾਊਨਟਾਊਨ ਆਕਲੈਂਡ ਦੀਆਂ ਕਾਰ ਪਾਰਕਿੰਗਾਂ ਵਿੱਚ ਅਜਿਹੇ ਡਰਾਈਵਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਨਾਸਮਝੀ ਕਰਕੇ ਦੂਜਿਆਂ ਦੀਆਂ ਗੱਡੀਆਂ ਅੱਗੇ ਕਾਰ ਪਾਰਕ ਕਰ ਜਾਂਦੇ ਹਨ ਅਤੇ ਉਨ੍ਹਾਂ ਕਾਰ ਮਾਲਕਾਂ ਲਈ ਪ੍ਰੇਸ਼ਾਨੀ ਦਾ ਵੱਡਾ ਕਾਰਨ ਬਣਦੇ ਹਨ। ਲਗਭਰ ਰੋਜਾਨਾ ਹੀ ਇਨ੍ਹਾਂ ਕਾਰ ਪਾਰਕਿੰਗਾਂ ਵਿੱਚ 6-8 ਕਾਰਾਂ ਇਸ ਢੰਗ ਨਾਲ ਲੱਗੀਆਂ ਹੁੰਦੀਆਂ ਹਨ। ਕਈ ਡਰਾਈਵਰ ਤਾਂ ਪਾਰਕਿੰਗ ਸਪੇਸ ਨਾਲ ਮਿਲਣ ਕਾਰਨ ਇਸ ਨੂੰ ਇੱਕ ਮਜਬੂਰੀ ਦੱਸਦੇ ਹਨ ਤੇ ਆਪਣਾ ਫੋਨ ਨੰਬਰ ਵਿੰਡਸਕਰੀਨ ‘ਤੇ ਛੱਡ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਲੋੜ ਪੈਣ ‘ਤੇ ਬੁਲਾਇਆ ਜਾ ਸਕੇ।