ਨਵਾਂ ਨਿਯਮ ਹੋਇਆ ਲਾਗੂ
ਮੈਲਬੋਰਨ (ਹਰਪ੍ਰੀਤ ਸਿੰਘ) – 21 ਜੂਨ ਤੋਂ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦੀਆਂ ਨੀਤੀਆਂ ਸਬੰਧੀ ਨਵਾਂ ਨਿਯਮ ਡਾਇਰੈਕਸ਼ਨਜ਼ 110 ਅਮਲ ਵਿੱਚ ਆਉਣ ਜਾ ਰਿਹਾ ਹੈ, ਇਹ ਪੁਰਾਣੇ ਡਾਇਰੈਕਸ਼ਨ 99 ਦਾ ਬਦਲਾਅ ਹੋਏਗਾ। ਇਸ ਨਿਯਮ ਤਹਿਤ ਪਬਲਿਕ ਸੈਫਟੀ ਨੂੰ ਅਹਿਮ ਰੱਖਦਿਆਂ ਕਿਸੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਵਿਦੇਸ਼ੀ ਦਾ ਵੀਜਾ ਰੱਦ ਕਰਨਾ ਵਧੇਰੇ ਆਸਾਨ ਰਹੇਗਾ ਅਤੇ ਉਸਨੂੰ, ਉਸਦੇ ਦੇਸ਼ ਡਿਪੋਰਟ ਕੀਤਾ ਜਾ ਸਕੇਗਾ, ਜਦਕਿ ਮੌਜੂਦਾ ਡਾਇਰੈਕਸ਼ਨ 99 ਤਹਿਤ ਕਈ ਵਾਰ ਵਿਦੇਸ਼ੀ ਦਾ ਆਸਟ੍ਰੇਲੀਆ ਨਾਲ ਪਰਿਵਾਰਿਕ ਨਾਤਾ ਜਾਂ ਹੋਰ ਮਜਬੂਤ ਨਾਤਾ ਹੋਣ ‘ਤੇ ਉਸਨੂੰ ਡਿਪੋਰਟ ਨਹੀਂ ਕੀਤਾ ਜਾਂਦਾ ਸੀ।