ਆਕਲੈਂਡ (ਹਰਪ੍ਰੀਤ ਸਿੰਘ) – ਕੱਲ ਲੋਟੋ ਪਾਵਰਬਾਲ ਦਾ $50 ਮਿਲੀਅਨ ਦਾ ਜੈਕਪੋਟ ਕੱਢਿਆ ਜਾਣਾ ਹੈ, ਲੋਟੋ ਦਾ ਮੰਨਣਾ ਹੈ ਕਿ ਇਸ ਲਈ ਰਿਕਾਰਡਤੋੜ ਟਿਕਟਾਂ ਦੀ ਵਿਕਰੀ ਹੋਏਗੀ, ਕਿਉਂਕਿ ਵੱਧ ਤੋਂ ਵੱਧ ਨਿਊਜੀਲੈਂਡ ਵਾਸੀ ਚਾਹੁਣਗੇ ਕਿ ਉਹ ਇਸ ਇਤਿਹਾਸਿਕ ਇਨਾਮੀ ਰਾਸ਼ੀ ਨੂੰ ਜਿੱਤਣ ਦਾ ਮੌਕਾ ਹਾਸਿਲ ਕਰ ਸਕਣ। ਹੁਣ ਤੱਕ $50 ਮਿਲੀਅਨ ਦੀ ਇਨਾਮੀ ਰਾਸ਼ੀ ਲੋਟੋ ਦੇ ਇਤਿਹਾਸ ਵਿੱਚ ਸਿਰਫ ਇੱਕ ਵਾਰ ਜਿੱਤੀ ਗਈ ਹੈ ਅਤੇ ਉਹ ਸਾਂਝੇ ਰੂਪ ਵਿੱਚ ਆਕਲੈਂਡ ਵਾਸੀ ਤੇ ਹਾਕਸਬੇਅ ਦੇ ਰਿਹਾਇਸ਼ੀ ਵਲੋਂ ਜਿੱਤੀ ਗਈ ਸੀ।
ਦੋਨਾਂ ਦੀ ਨਿਊਜੀਲੈਂਡ ਵਾਸੀਆਂ ਨੂੰ ਇਹ ਸਲਾਹ ਹੈ ਕਿ ਜੋ ਕੋਈ ਵੀ ਇਹ ਇਨਾਮੀ ਰਾਸ਼ੀ ਜਿੱਤੇ ਉਹ ਇਸ ਬਾਰੇ ਆਪਣੇ ਸਭ ਤੋਂ ਨਜਦੀਕੀਆਂ ਨੂੰ ਜਰੂਰ ਦੱਸੇ ਤਾਂ ਜੋ ਤੁਸੀਂ ਮਾਨਸਿਕ ਤੌਰ ‘ਤੇ ਸੰਤੁਸ਼ਟ ਹੋ ਸਕੋ। ਇਸ ਤੋਂ ਇਲਾਵਾ ਇਨੀਂ ਵੱਡੀ ਇਨਾਮੀ ਰਾਸ਼ੀ ਦੀ ਇਨਵੈਸਟਮੈਂਟ ਲਈ ਪ੍ਰੋਫੈਸ਼ਨਲ ਦੀ ਸਲਾਹ ਲਾਜਮੀ ਲਈ ਜਾਏ, ਕਿਉਂਕਿ ਇਸ ਨਾਲ ਪੈਸੇ ਦੀ ਬਰਬਾਦੀ ਤੋਂ ਬਚਿਆ ਜਾ ਸਕੇਗਾ।