ਪਹਿਲੇ ਹੀ ਮੈਚ ਵਿੱਚ ਅਫਗਾਨਿਸਤਾਨ ਤੋਂ ਮਿਲੀ ਕਰਾਰੀ ਹਾਰ
ਆਕਲੈਂਡ (ਹਰਪ੍ਰੀਤ ਸਿੰਘ) – ਅਮਰੀਕਾ ਵਿੱਚ ਹੋ ਰਹੇ ਟੀ20 ਵਰਲਡ ਕੱਪ ਵਿੱਚ ਛੋਟੀਆਂ ਟੀਮਾਂ ਵੀ ਆਪਣਾ ਪੂਰਾ ਦਮਖਮ ਦਿਖਾਅ ਰਹੀਆਂ ਹਨ ਅਤੇ ਹੈਰਾਨ ਕਰ ਦੇਣ ਵਾਲੇ ਨਤੀਜੇ ਸਾਹਮਣੇ ਆ ਰਹੇ ਹਨ। ਪਹਿਲਾਂ ਜਿੱਥੇ ਅਮਰੀਕਾ ਦੀ ਟੀਮ ਹੱਥੋਂ ਪਾਕਿਸਤਾਨ ਦੀ ਹਾਰ ਚਰਚਾ ਦਾ ਵਿਸ਼ਾ ਬਣੀ ਹੋਈ ਸੀ, ਉੱਥੇ ਹੀ ਅੱਜ ਦੇ ਮੈਚ ਵਿੱਚ ਨਿਊਜੀਲੈਂਡ ਦੀ ਟੀਮ ਨਾਲ ਵੀ ਕਾਫੀ ਬੁਰੀ ਹੋਈ ਹੈ।
ਅਫਗਾਨਿਸਤਾਨ ਵਲੋਂ ਦਿੱਤੇ ਗਏ 160 ਦੇ ਟੀਚੇ ਦਾ ਪਿੱਛਾ ਕਰਦੀ ਨਿਊਜੀਲੈਂਡ ਦੀ ਪੂਰੀ ਟੀਮ ਸਿਰਫ 75 ਦੌੜਾਂ ‘ਤੇ ਹੀ ਆਲ ਆਊਟ ਹੋ ਗਈ। ਨਿਊਜੀਲੈਂਡ ਦੇ 2 ਬੱਲੇਬਾਜਾਂ ਤੋਂ ਇਲਾਵਾ ਕੋਈ ਖਿਡਾਰੀ 10 ਦਾ ਆਂਕੜਾ ਪਾਰ ਨਹੀਂ ਕਰ ਸਕਿਆ। ਨਿਊਜੀਲੈਂਡ ਦੀ ਅੱਜ ਦੀ ਹਾਰ ਨੇ ਨਿਊਜੀਲੈਂਡ ਦੀ ਟੀਮ ਨੂੰ ਗਰੁੱਪ ਸਟੇਜ ਤੋਂ ਅੱਗੇ ਜਾਣ ਲਈ ਰਾਹ ਔਖਾ ਕਰ ਦਿੱਤਾ ਹੈ।