ਕੈਂਸਰ ਪੀੜਿਤਾਂ ਦੀ ਮੱਦਦ ਲਈ ਦੌੜਣ ਜਾ ਰਿਹਾ 320 ਕਿਲੋਮੀਟਰ
ਟੌਰੰਗੇ ਗੁਰੂਘਰ ਤੋਂ ਸ਼ੁਰੂਆਤ ਕਰ ਪੁੱਜੇਗਾ ਟਾਕਾਨਿਨੀ ਗੁਰੂਘਰ
ਆਕਲੈਂਡ (ਹਰਪ੍ਰੀਤ ਸਿੰਘ) – ਆਪਣੇ ਲਈ ਤਾਂ ਸਾਰੇ ਹੀ ਜਿੰਦਗੀ ਜਿਓਂਦੇ ਹਨ, ਪਰ ਦੂਜਿਆਂ ਦੀ ਮੱਦਦ ਲਈ ਕੁਝ ਕਰਨ ਦਾ ਜਜਬਾ ਬਹੁਤ ਘੱਟ ਲੋਕਾਂ ਵਿੱਚ ਹੁੰਦਾ ਹੈ, ਅਜਿਹਾ ਜਜਬਾ ਲੈਕੇ ਕੈਂਸਰ ਪੀੜਿਤਾਂ ਦੀ ਮੱਦਦ ਲਈ ਪੰਜਾਬੀ ਨੌਜਵਾਨ ਚੰਦਰ ਹਰਜਿੰਦਰ ਸਿੰਘ ਨਿਵੇਕਲਾ ਉਪਰਾਲਾ ਕਰਨ ਜਾ ਰਿਹਾ ਹੈ। ਕੈਂਸਰ ਪੀੜਿਤਾਂ ਲਈ ਪੈਸਾ ਇੱਕਠਾ ਕਰਨ ਵਾਸਤੇ ਚੰਦਰ ਨੇ ਟੌਰੰਗੇ ਗੁਰੂਘਰ ਤੋਂ ਟਾਕਾਨਿਨੀ ਗੁਰੂਘਰ ਦਾ 320 ਕਿਲੋਮੀਟਰ ਦਾ ਸਫਰ ਦੌੜ ਕੇ ਤੈਅ ਕਰਨ ਦਾ ਫੈਸਲਾ ਲਿਆ ਹੈ, ਇਹ ਸਫਰ ਕੱਲ ਟੌਰੰਗੇ ਗੁਰੂਘਰ ਤੋਂ ਸਵੇਰੇ 9 ਵਜੇ ਸ਼ੁਰੂ ਹੋਏਗਾ ਅਤੇ ਟੌਰੰਗੇ, ਟੀਪੁਕੀ, ਰੋਟੋਰੂਆ, ਹਮਿਲਟਨ ਗੁਰੂਘਰਾਂ ਤੋਂ ਹੁੰਦਾ ਹੋਇਆ ਟਾਕਾਨਿਨੀ ਗੁਰੂਘਰ ਵਿਖੇ ਪੂਰਾ ਹੋਏਗਾ।
ਚੰਦਰ ਦੇ ਅੰਕਲ ਤੇ ਆਂਟੀ ਕੈਂਸਰ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ ਤੇ ਉਨ੍ਹਾਂ ਦੀ ਯਾਦ ਵਿੱਚ ਹੀ ਚੰਦਰ ਨੇ ਕੈਂਸਰ ਪੀੜਿਤਾਂ ਦੀ ਮੱਦਦ ਦਾ ਬੀੜਾ ਸਿਰ ਚੁੱਕਿਆ ਹੋਇਆ ਹੈ। ਚੰਦਰ ਪਹਿਲਾਂ ਵੀ ਕਈ ਕਿਲੋਮੀਟਰ ਲੰਬੀਆਂ ਦੌੜਾਂ ਦੌੜ ਚੁੱਕਿਆ ਹੈ।