7 ਜਣਿਆਂ ਨੂੰ ਕਰ ਗਿਆ ਮਾਲਾਮਾਲ, ਹਰੇਕ ਦੇ ਹਿੱਸੇ ਆਏ $7,180,041
ਆਕਲੈਂਡ (ਹਰਪ੍ਰੀਤ ਸਿੰਘ) – ਲੋਟੋ ਦੇ ਇਤਿਹਾਸ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਵਾਲਾ $50 ਮਿਲੀਅਨ ਦਾ ਜੈਕਪੋਟ ਆਖਿਰਕਾਰ ਨਿੱਕਲ ਆਇਆ ਹੈ ਤੇ ਇਹ ਇਨਾਮ 7 ਜਣਿਆਂ ਦੇ ਹਿੱਸੇ ਬਰਾਬਰੀ ਵਿੱਚ ਵੰਡਿਆ ਜਾਏਗਾ। ਹਰ ਜੈਤੂ ਟਿਕਟ ਨੂੰ $7,180,041 ਦੀ ਮੋਟੀ ਇਨਾਮੀ ਰਾਸ਼ੀ ਮਿਲੇਗੀ। ਜੈਤੂ ਨੰਬਰ 22, 35, 10, 30, 21, 37 ਸੀ ਅਤੇ ਬੋਨਸ ਬਾਲ ਦਾ ਨੰਬਰ 5
ਪਾਵਰਬਾਲ ਦਾ ਨੰਬਰ 2
ਇਸ ਤੋਂ ਇਲਾਵਾ 14 ਹੋਰ ਟਿਕਟਾਂ ਨੂੰ ਫਰਸਟ ਡਵੀਜਨ ਦਾ ਪ੍ਰਤੀ ਟਿਕਟ $71,429 ਇਨਾਮ ਵੀ ਨਿਕਲਿਆ ਹੈ। ਇਸ ਇਤਿਹਾਸਿਕ ਡਰਾਅ ਲਈ ਕਈ ਸਟੋਰਾਂ ਦੇ ਬਾਹਰ ਟਿਕਟਾਂ ਖ੍ਰੀਦਣ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਵੀ ਦੇਖਣ ਨੂੰ ਮਿਲੀਆਂ।