ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਡਾਂਡੀਨੋਂਗ ਇਲਾਕੇ ਵਿੱਚ ਬੀਤੀ ਰਾਤ ਇੱਕ ਮਹਿਲਾ ਦੀ ਹਿੱਟ ਐਂਡ ਰਨ ਮਾਮਲੇ ਵਿੱਚ ਮੌਤ ਹੋਣ ਦੀ ਖਬਰ ਹੈ। ਮਹਿਲਾ ਡੀਵਾਈਡਿੰਗ ਲਾਈਨ ‘ਤੇ ਜਾ ਰਹੀ ਸੀ ਤਾਂ ਉਸਨੂੰ ਪਿੱਛੋਂ ਦੀ ਇੱਕ ਮਰਸੀਡੀਜ਼ ਨੇ ਟੱਕਰ ਮਾਰੀ ਤੇ ਉਸਤੋਂ ਕੁਝ ਸਮਾਂ ਬਾਅਦ ਇੱਕ ਐਸਯੂਵੀ ਨੇ ਵੀ ਟੱਕਰ ਮਾਰ ਦਿੱਤੀ। ਮਰਸੀਡੀਜ਼ ਵਾਲਾ ਡਰਾਈਵਰ ਤਾਂ ਮੌਕੇ ‘ਤੇ ਰੁੱਕ ਗਿਆ, ਪਰ ਐਸਯੂਵੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਹੁਣ ਪੁਲਿਸ ਵਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਐਸਯੂਵੀ ਡਰਾਈਵਰ ਨੂੰ ਮਹਿਲਾ ਦੀ ਮੱਦਦ ਕਰਨੀ ਬਣਦੀ ਸੀ।