ਮੈਲਬੋਰਨ (ਹਰਪ੍ਰੀਤ ਸਿੰਘ) – ਜੇ ਡਰਾਈਵਿੰਗ ਕਰਦੇ ਮੌਕੇ ਕੋਈ ਗਲਤੀ ਕੀਤੀ ਤਾਂ ਇਸ ਲਈ ਤੁਹਾਨੂੰ ਡਬਲ ਡੀਮੈਰਿਟ ਪੋਇੰਟ ਭੁਗਤਣੇ ਪੈ ਸਕਦੇ ਹਨ। ਦਰਅਸਲ ਲੌਂਗ ਵੀਕੈਂਡ ਦੌਰਾਨ ਸ਼ਰਾਰਤੀ ਤੇ ਅਣਗਹਿਲੀ ਕਰਨ ਵਾਲੇ ਡਰਾਈਵਰਾਂ ‘ਤੇ ਨੱਥ ਪਾਉਣ ਲਈ ਡਬਲ ਡੀਮੈਰਿਟ ਪੋਇੰਟ ਦਾ ਨਿਯਮ ਅਪਣਾਇਆ ਗਿਆ ਸੀ, ਜੋ ਅੱਜ ਸੋਮਵਾਰ ਰਾਤ 12 ਵਜੇ ਤੱਕ ਲਾਗੂ ਰਹੇਗਾ ਤੇ ਜੇ ਇਹ ਤਰੀਕਾ ਪੁਲਿਸ ਨੂੰ ਕਾਰਗਰ ਲੱਗਾ ਤਾਂ ਲੋਂਗ ਵੀਕੈਂਡ ਤੋਂ ਇਲਾਵਾ ਆਮ ਦਿਨਾਂ ਵਿੱਚ ਵੀ ਇਹ ਨਿਯਮ ਅਪਣਾਇਆ ਜਾਏਗਾ।