ਆਪਣੇ ਬੈਗੇਜ ‘ਤੇ ਨਾ ਬੰਨਿਆਂ ਕਰੋ ਲੀਰਾਂ ਜਾਂ ਲੁੱਪੀਆਂ
ਆਕਲੈਂਡ (ਹਰਪ੍ਰੀਤ ਸਿੰਘ) – ਜੇ ਤੁਸੀਂ ਆਪਣੇ ਬੈਗੇਜ ਦੀ ਪਹਿਚਾਣ ਲਈ ਲੁੱਪੀਆਂ ਜਾਂ ਲੀਰਾਂ ਬੰਨਦੇ ਹੋ ਤਾਂ ਅਜਿਹਾ ਨਾ ਕਰਿਆ ਕਰੋ, ਕਿਉਂਕਿ ਇਸ ਨਾਲ ਬੈਗੇਜ ਹਾਸਿਲ ਕਰਨ ਜਾਂ ਉਸਦੇ ਗੁੰਮ ਹੋ ਜਾਣ ਦੇ ਜਿਆਦਾ ਮੌਕੇ ਬਣਦੇ ਹਨ। ਦਰਅਸਲ ਏਅਰਪੋਰਟਾਂ ‘ਤੇ ਬੈਗੇਜ ਹਾਲ ਵਿੱਚ ਇਸ ਕਾਰਨ ਬੈਗੇਜ ਸਕੈਨ ਕਰਨ ਵਿੱਚ ਦਿੱਕਤ ਆ ਸਕਦੀ ਹੈ ਤੇ ਬੈਗੇਜ ਨੂੰ ਮੈਨੁਅਲ਼ ਪ੍ਰੋਸੈਸਿੰਗ ਲਈ ਭੇਜਿਆ ਜਾ ਸਕਦਾ ਹੈ, ਜੋ ਵਧੇਰੇ ਦੇਰੀ ਦਾ ਕਾਰਨ ਬਣਦਾ ਹੈ, ਇਹ ਢੰਗ ਅਪਨਾਉਣ ਤੋਂ ਇਲਾਵਾ ਕੋਈ ਹੋਰ ਨਿਸ਼ਾਨੀ ਆਪਣੇ ਬੈਗੇਜ ਲਈ ਲਾਈ ਜਾ ਸਕਦੀ ਹੈ। ਆਪਣੇ ਬੈਗੇਜ ਤੋਂ ਪੁਰਾਣੇ ਟੈਗ ਲਾਉਣੇ ਵੀ ਕਿਤੇ ਨਾ ਕਿਤੇ ਲਾਜਮੀ ਹੁੰਦੇ ਹਨ।