ਆਕਲੈਂਡ (ਹਰਪ੍ਰੀਤ ਸਿੰਘ) – ਬੀਤੀ ਅਕਤੂਬਰ ਤੋਂ ਜਦੋਂ ਦੀ ਡਰਾਈਵਿੰਗ ਟੈਸਟ ਬੁੱਕ ਕਰਨ ਦੀ ਰੀਸਿਟਿੰਗ ਫੀਸ ਮੁਆਫ ਕੀਤੀ ਗਈ ਹੈ, ਤੱਦ ਤੋਂ ਹੀ ਟੈਸਟ ਬੁੱਕ ਕਰਵਾਉਣ ਦੀ ਦੇਰੀ ਦਾ ਸਾਹਮਣਾ ਨਿਊਜੀਲੈਂਡ ਵਾਸੀਆਂ ਨੂੰ ਕਰਨਾ ਪੈ ਰਿਹਾ ਹੈ। ਆਫਿਸ਼ਲ ਇਨਫੋਰਮੈਸ਼ਨ ਐਕਟ ਤਹਿਤ ਹਾਸਿਲ ਹੋਈ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਟੈਸਟ ਵਿੱਚ ਬੈਠਣ ਲਈ 4 ਮਹੀਨਿਆਂ ਤੱਕ ਦੀ ਲੰਬੀ ਉਡੀਕ ਨਿਊਜੀਲੈਂਡ ਵਾਸੀਆਂ ਨੂੰ ਕਰਨੀ ਪੈ ਰਹੀ ਹੈ। ਲਾਇਸੈਂਸ ਸਮੇਂ ਸਿਰ ਨਾ ਬਨਵਾਉਣ ਦੀ ਦਿੱਕਤ ਨਾ ਸਿਰਫ ਨਿਊਜੀਲੈਂਡ ਨੂੰ ਸ਼ਰੀਰਿਕ ਬਲਕਿ ਮਾਨਸਿਕ ਤੌਰ ‘ਤੇ ਵੀ ਪ੍ਰੇਸ਼ਾਨ ਕਰ ਰਹੀ ਹੈ, ਕਿਉਂਕਿ ਡਰਾਈਵਿੰਗ ਲਾਇਸੈਂਸ ਤੋਂ ਬਗੈਰ ਹਰ ਵਿਅਕਤੀ ਆਪਣੇ ਆਪ ਨੂੰ ਇੱਕ ਅਪਾਹਿਜ ਬਰਾਬਰ ਮੰਨਦਾ ਹੈ।
ਹੁਣ ਸਰਕਾਰ ਇਸ ਸੱਮਸਿਆ ਤੋਂ ਨਿਜਾਦ ਪਾਉਣ ਲਈ ਮੁੜ ਤੋਂ ਰੀਸਿਟਿੰਗ ਫੀਸ ਲਾਉਣ ‘ਤੇ ਵਿਚਾਰ ਕਰ ਰਹੀ ਹੈ, ਕਿਉਂਕਿ ਨਵੇਂ ਟੈਸਟਿੰਗ ਅਫਸਰਾਂ ਦੀ ਭਰਤੀ ਕਰ, ਉਨ੍ਹਾਂ ਤੋਂ ਜਿਆਦਾ ਕੰਮ ਕਰਵਾ ਕੇ ਵੀ ਇਸ ਸੱਮਸਿਆ ਦਾ ਕੋਈ ਹੱਲ ਨਹੀਂ ਨਿਕਲਿਆ ਹੈ।