ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਆਟੋਮੋਬਾਇਲ ਅਸੋਸੀਏਸ਼ਨ (ਏਏ) ਨੇ ਨਿਊਜੀਲੈਂਡ ਵਾਸੀਆਂ ਲਈ ਰਾਹਤ ਭਰੀ ਖਬਰ ਦਿੱਤੀ ਹੈ। ਏਏ ਦੇ ਬੁਲਾਰੇ ਨੇ ਦੱਸਿਆ ਕਿ ਨਜਦੀਕੀ ਸਮੇਂ ਵਿੱਚ ਪੈਟਰੋਲ ਦੇ ਭਾਰ ਹੋਰ ਘੱਟ ਸਕਦੇ ਹਨ, ਦੱਸਦੀਏ ਕਿ ਇਸ ਤੋਂ ਪਹਿਲਾਂ ਬੀਤੇ 28 ਦਿਨਾਂ ਵਿੱਚ ਪੈਟਰੋਲ ਦੇ ਭਾਅ ਰਾਸ਼ਟਰੀ ਪੱਧਰ ‘ਤੇ 20 ਸੈਂਟ ਪ੍ਰਤੀ ਲੀਟਰ ਘਟੇ ਹਨ ਅਤੇ ਅਜਿਹੇ ਵਿੱਚ ਏਏ ਵਲੋਂ ਆਈ ਇਹ ਖਬਰ ਨਿਊਜੀਲੈਂਡ ਵਾਸੀਆਂ ਲਈ ਸੱਚਮੁੱਚ ਹੀ ਰਾਹਤ ਭਰੀ ਕਹੀ ਜਾ ਸਕਦੀ ਹੈ।