ਮੈਲਬੋਰਨ (ਹਰਪ੍ਰੀਤ ਸਿੰਘ) – ਭਾਰਤੀ ਮੂਲ ਦੇ ਪਰਥ ਰਹਿੰਦੇ 2 ਸਾਲਾ ਸੰਦੀਪਨ ਧਰ ਦੀ ਹੋਈ ਮੌਤ ਸਬੰਧੀ ਉਸਦੇ ਮਾਪਿਆਂ ਵਲੋਂ ਡਾਕਟਰਾਂ ‘ਤੇ ਅਣਗਹਿਲੀ ਦੇ ਦੋਸ਼ ਲਾਏ ਗਏ ਹਨ। ਬੱਚੇ ਦੀ ਮੌਤ ਲਿਉਕੋਮੀਆ ਕਾਰਨ ਹੋਈ ਸੀ। ਪਰ ਉਸਦੇ ਮਾਪਿਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਵਾਰ-ਵਾਰ ਬੇਨਤੀ ਕੀਤੇ ਜਾਣ ‘ਤੇ ਵੀ ਬੱਚੇ ਦੇ ਜਰੂਰੀ ਖੂਨ ਦੇ ਟੈਸਟ ਨਹੀਂ ਕਰਵਾਏ ਗਏ, ਜਿਸ ਕਾਰਨ ਬੱਚੇ ਦੀ ਹਾਲਤ ਵਿਗੜਦੀ ਰਹੀ। ਹੁਣ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਹਤ ਮੰਤਰੀ ਨੇ ਇਸ ਮਾਮਲੇ ਵਿੱਚ ਕੋਈ ਫੈਸਲਾ ਲੈਣ ਤੋਂ ਪਹਿਲਾਂ ਜਾਂਚ ਪੂਰੀ ਕੀਤੇ ਜਾਣ ਦੀ ਗੱਲ ਆਖੀ ਹੈ।