ਸੈਂਸਜ਼ ਡਾਟਾ ਬਰੀਚ ਮਾਮਲੇ ਵਿੱਚ ਆਰੰਭੀ ਜਾਏਗੀ ਨਿਰਪੱਖ ਜਾਂਚ
ਆਕਲੈਂਡ (ਹਰਪ੍ਰੀਤ ਸਿੰਘ) – ਸੈਂਸਜ਼ ਡਾਟਾ ਬਰੀਚ ਸਬੰਧੀ ਸਟੇਟਸ ਐਨ ਜੈਡ ਵਲੋਂ ਜਲਦ ਹੀ ਇੱਕ ਨਿਰਪੱਖ ਤੇ ਆਜਾਦ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ, ਇਸ ਲਈ ਸਟੇਟਸ ਐਨ ਜੈਡ ਵਲੋਂ ਸਾਬਕਾ ਸਟੇਟ ਸਰਵਿਸਜ਼ ਡਿਪਟੀ ਕਮਿਸ਼ਨਰ ਡੱਗ ਕਰੇਗ ਦੀਆਂ ਸੇਵਾਵਾਂ ਲਈਆਂ ਜਾਣਗੀਆਂ।
ਦਰਅਸਲ ਟੀ ਪਾਟੀ ਮਾਓਰੀ ‘ਤੇ ਦੋਸ਼ ਲੱਗੇ ਸਨ ਕਿ ਪਾਰਟੀ ਨੇ ਚੋਣ ਕੈਂਪੇਨ ਦੌਰਾਨ ਸਟੇਟਸ ਐਨਜੈਡ ਦੇ ਸੈਂਸਜ਼ ਆਂਕੜੇ ਹਾਸਿਲ ਕਰ ਉਨ੍ਹਾਂ ਦੀ ਦੁਰਵਰਤੋਂ ਕੀਤੀ ਸੀ। ਜਿਸ ਨਾਲ ਪਾਰਟੀ ਨੂੰ ਚੋਣਾ ਵਿੱਚ ਮੱਦਦ ਮਿਲੀ, ਪਰ ਇਨ੍ਹਾਂ ਦੋਸ਼ਾਂ ਦਾ ਟੀ ਪਾਟੀ ਮਾਓਰੀ ਸਿਰੇ ਤੋਂ ਖੰਡਨ ਕਰ ਰਹੀ ਹੈ।