ਆਕਲੈਂਡ (ਹਰਪ੍ਰੀਤ ਸਿੰਘ) – 1993 ਵਿੱਚ ਗੁਲਸ਼ਨ ਕੁਮਾਰ ਨਾਮ ਦੇ ਹਿੰਦੂ ਨੌਜਵਾਨ, ਜੋ ਫਲ ਵੇਚਣ ਦਾ ਕੰਮ ਕਰਦਾ ਸੀ, ਨੂੰ ਘਰੋਂ ਚੁੱਕ, ਇੱਕ ਮਹੀਨਾ ਤੱਕ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਕਤਲ ਕਰਨ ਦੇ ਦੋਸ਼ ਹੇਠ ਸਪੈਸ਼ਲ ਸੀਬੀਆਈ ਕੋਰਟ, ਮੋਹਾਲੀ ਨੇ ਸਾਬਕਾ ਡੀਆਈਜੀ ਦਿਲਬਾਗ ਸਿੰਘ, ਸਾਬਕਾ ਡੀਐਸਪੀ ਗੁਰਬਚਨ ਸਿੰਘ ਨੂੰ ਦੋਸ਼ੀ ਐਲਾਨ ਦਿੱਤਾ ਹੈ। ਇਨ੍ਹਾਂ ਹੀ ਨਹੀਂ ਗੁਲਸ਼ਨ ਦੇ ਮ੍ਰਿਤਕ ਸ਼ਰੀਰ ਦਾ ਅੰਤਿਮ ਸੰਸਕਾਰ ਵੀ ਉਸਦੇ ਪਰਿਵਾਰ ਨੂੰ ਬਿਨ੍ਹਾਂ ਦੱਸੇ ਕਰ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਸਾਬਕਾ ਏ ਐਸ ਆਈ ਅਰਜੁਨ ਸਿੰਘ, ਏ ਐਸਆਈ ਦਵਿੰਦਰ ਸਿੰਘ, ਐਸ ਆਈ ਬਲਬੀਰ ਸਿੰਘ ਨੂੰ ਵੀ ਚਾਰਜ ਕੀਤਾ ਗਿਆ ਹੈ। ਕਤਲ ਕਰਨ ਦਾ ਮਕਸਦ 90 ਦੇ ਦਹਾਕੇ ਵਿੱਚ ਸਿੱਖ ਨੌਜਵਾਨਾਂ ਨੂੰ ਬਦਨਾਮ ਕਰਨਾ ਸੀ। ਨੌਜਵਾਨ ਨੂੰ ਕਤਲ ਕਰਨਾ ਇੱਕ ਸਾਜਿਸ਼ ਸੀ, ਜਿਸ ਤਹਿਤ ਸਿੱਖ ਨੌਜਵਾਨਾਂ ‘ਤੇ ਇਸ ਕਤਲ ਦਾ ਇਲਜਾਮ ਮੜ੍ਹਕੇ ਉਨ੍ਹਾਂ ਨੂੰ ਬਦਨਾਮ ਕੀਤੇ ਜਾਣਾ ਸੀ। ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਸਜਾ ਇਸ ਸ਼ੁੱਕਰਵਾਰ ਸੁਣਾਈ ਜਾਣੀ ਹੈ।