ਨਵੀਂ ਤਕਨੀਕ ਆਸਟ੍ਰੇਲੀਆ ਭਰ ਵਿੱਚ ਹੋਈ ਲਾਗੂ
ਮੈਲਬੋਰਨ (ਹਰਪ੍ਰੀਤ ਸਿੰਘ) – ਸਵਾਰੀਆਂ ਨੂੰ ਠੱਗਕੇ ਜਿਆਦਾ ਪੈਸੇ ਉਗਰਾਹੁਣ ਵਾਲੇ ਟੈਕਸੀ ਡਰਾਈਵਰ ਹੁਣ ਸਾਵਧਾਨ ਹੋ ਜਾਣ, ਕਿਉਂਕਿ ਆਸਟ੍ਰੇਲੀਆ ਭਰ ਵਿੱਚ ਗ੍ਰਾਹਕਾਂ ਦੇ ਹੱਕਾਂ ਦੀ ਰਾਖੀ ਲਈ ਨਵੀਂ ਤਕਨੀਕ ਲਾਂਚ ਕੀਤੀ ਗਈ ਹੈ। ਤਕਨੀਕ ਦਾ ਨਾਮ ਕੈਬਚਾਰਜ ਅਤੇ ਇਸ ਤਕਨੀਕ ਰਾਂਹੀ ਗੱਡੀ ਦੇ ਮੀਟਰ ਨਾਲ ਪੈਮੇਂਟ ਟਰਮੀਨਲ ਨੂੰ ਸਿੱਧਾ ਜੋੜ ਦਿੱਤਾ ਜਾਏਗਾ। ਇਸ ਨਾਲ ਗ੍ਰਾਹਕ ਸਿਰਫ ਉਨ੍ਹਾਂ ਹੀ ਭੁਗਤਾਨ ਕਰੇਗਾ, ਜਿਨ੍ਹਾਂ ਮੀਟਰ ‘ਤੇ ਚੱਲੇਗਾ। ਇਸ ਨਾਲ ਡਰਾਈਵਰ, ਗ੍ਰਾਹਕ ਨੂੰ ਉਲਝਾਕੇ ਜਿਆਦਾ ਪੈਸੇ ਨਹੀਂ ਕਢਵਾ ਸਕੇਗਾ ਤੇ ਨਿਯਮ ਨਾ ਮੰਨਣ ਵਾਲਿਆਂ ਨੂੰ ਮੋਟੇ ਜੁਰਮਾਨਿਆਂ ਨਾਲ ਕਾਨੂੰਨੀ ਕਾਰਵਾਈ ਵੀ ਝੱਲਣੀ ਪੈ ਸਕਦੀ ਹੈ।