ਇੱਕ ਛੋਟੀ ਜਿਹੀ ਗਲਤੀ ਕਾਰਨ ਫੜਿਆ ਗਿਆ ਜੋੜਾ
ਆਕਲੈਂਡ (ਹਰਪ੍ਰੀਤ ਸਿੰਘ) – ਨੈਲਸਨ ਦੇ 27 ਸਾਲਾ ਥੋਮਸ ਮੈਕੇਬ ਅਤੇ ਉਸਦੀ ਪਾਰਟਨਰ ਨੂੰ ਨਕਲੀ ਨੋਟ ਛਾਪਣ ਦੇ ਦੋਸ਼ਾਂ ਹੇਠ ਨੈਲਸਨ ਜਿਲ੍ਹਾ ਅਦਾਲਤ ਵਿਖੇ ਦੋਸ਼ੀ ਠਹਿਰਾਇਆ ਗਿਆ ਹੈ ਤੇ ਜਲਦ ਹੀ ਅਦਾਲਤ ਵਲੋਂ ਸਜਾ ਸੁਣਾਈ ਜਾਏਗੀ। ਜੋੜੇ ਨੇ ਨੋਟ ਛਾਪਕੇ ਕਈ ਵਾਰ ਮਾਰਕੀਟ ਵਿੱਚ ਚਲਾਏ ਵੀ ਸਨ, ਜਿਸਤੋਂ ਬਾਅਦ ਦੋਨਾਂ ਦੀ ਹਿੰਮਤ ਵਧੀ ਤੇ ਇੱਕ ਦਿਨ ਨੈਲਸਨ ਦੇ ਮੋਟਲ ਵਿੱਚ ਠਹਿਰਾ ਦੌਰਾਨ ਉਨ੍ਹਾਂ ਨੇ ਉੱਥੇ ਨੋਟ ਛਾਪੇ ਤੇ ਜਦੋਂ ਦੋਨਾਂ ਨੇ ਮੋਟਲ ਛੱਡਿਆ ਤਾਂ ਕਲੀਨਿੰਗ ਸਟਾਫ ਨੇ ਕੁਝ ਮੁੜੇ ਹੋਏ ਪੇਪਰ ਦੇਖੇ ਤਾਂ ਉਹ $20 ਦੇ ਨਕਲੀ ਨੋਟ ਸਨ, ਇਸ ਤੋਂ ਇਲਾਵਾ ਕੁੜੇਦਾਨ ਵਿੱਚ ਵੀ $50 ਦੇ ਨਕਲੀ ਨੋਟ ਨਿੱਕਲੇ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਜਲਦ ਹੀ ਮੈਕੋਬ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ਵਿੱਚ ਮੁੱਖ ਦੋਸ਼ੀ ਮੈਕੋਬ ਨੂੰ ਮੰਨਿਆ ਜਾ ਰਿਹਾ ਹੈ।