ਆਕਲੈਂਡ (ਹਰਪ੍ਰੀਤ ਸਿੰਘ) – ਗਿਸਬੋਰਨ ਦੀ 13 ਸਾਲਾ ਸੋਫੀਆ ਦੇ ਭੇਦਭਰੇ ਹਲਾਤਾਂ ਵਿੱਚ ਗੁੰਮਸ਼ੁਦਾ ਹੋਣ ਤੋਂ ਬਾਅਦ ਪਰਿਵਾਰ ਤੇ ਭਾਈਚਾਰਾ ਚਿੰਤਾ ਵਿੱਚ ਹੈ, ਕਿਉਂਕਿ ਸੋਫੀਆ ਕਦੇ ਵੀ ਬਿਨ੍ਹਾਂ ਦੱਸੇ ਕੀਤੇ ਨਹੀਂ ਜਾਂਦੀ। ਪੁਲਿਸ ਨੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਸੋਫੀਆ ਬਾਰੇ ਪਤਾ ਹੋਏ ਤਾਂ ਉਹ ਪੁਲਿਸ ਨੂੰ ਤੁਰੰਤ ਸੰਪਰਕ ਕਰੇ। ਹਰ ਬੀਤਦੇ ਸੈਕਿੰਡ ਨਾਲ ਸੋਫੀਆ ਦੇ ਪਰਿਵਾਰਿਕ ਮੈਂਬਰਾਂ ਅਤੇ ਪੁਲਿਸ ਦੀ ਚਿੰਤਾ ਵੱਧਦੀ ਜਾ ਰਹੀ ਹੈ।