ਦੁਨੀਆਂ ਦਾ ਸਭ ਤੋਂ ਮਹਿੰਗਾ ਪਾਸਪੋਰਟ ਬਨਣ ਜਾ ਰਿਹਾ ਆਸਟ੍ਰੇਲੀਆਈ ਪਾਸਪੋਰਟ
ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆਈ ਪਾਸਪੋਰਟ ਦੁਨੀਆਂ ਦਾ ਸਭ ਤੋਂ ਮਹਿੰਗਾ ਪਾਸਪੋਰਟ ਬਨਣ ਜਾ ਰਿਹਾ ਹੈ। ਦਰਅਸਲ ਅਲਬਾਨੀ ਸਰਕਾਰ ਨੇ ਨਵਾਂ ਪਾਸਪੋਰਟ ਬਨਾਉਣ ਲਈ ਫੀਸਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ ਤੇ ਹੁਣ ਆਸਟ੍ਰੇਲੀਆਈ ਪਾਸਪੋਰਟ ਬਨਾਉਣ ਲਈ $398 ਦਾ ਖਰਚਾ ਆਏਗਾ, ਇਹ ਨਵੀਂ ਫੀਸ 1 ਜੁਲਾਈ ਤੋਂ ਲਾਗੂ ਹੋਣ ਜਾ ਰਹੀ ਹੈ।
ਇਸ ਸਾਲ ਵਿੱਚ ਇਹ ਵਾਧਾ ਦੂਜੀ ਵਾਰ ਕੀਤਾ ਜਾ ਰਿਹਾ ਹੈ ਤੇ ਜੋ ਕਿ ਇਸੇ ਸਾਲ ਹੋਇਆ ਕਰੀਬ 22% ਵਾਧਾ ਬਣਦਾ ਹੈ। ਇਸ ਵੇਲੇ ਪਾਸਪੋਰਟ ਬਨਾਉਣ ਦੀ ਫੀਸ $325 ਹੈ। ਮਹਿੰਗਾਈ ਦੇ ਇਸ ਵੇਲੇ ਆਸਟ੍ਰੇਲੀਆ ਵਾਸੀਆਂ ਲਈ ਇਹ ਵਾਧਾ ਇੱਕ ਹੋਰ ਬੋਝ ਮੰਨਿਆ ਜਾ ਰਿਹਾ ਹੈ, ਜਿਸ ਲਈ ਸਰਕਾਰ ਦੀ ਅਲੋਚਨਾ ਵੀ ਹੋ ਰਹੀ ਹੈ।