ਕੁੱਲ $20 ਬਿਲੀਅਨ ਦੀ ਪ੍ਰਾਪਰਟੀ ਦੇ ਮਾਲਕ
ਆਕਲੈਂਡ (ਹਰਪ੍ਰੀਤ ਸਿੰਘ) – ਮੈਟ ਤੇ ਨਿੱਕ ਮੋਬਰੇਅ ਨਿਊਜੀਲੈਂਡ ਦੇ ਸਭ ਤੋਂ ਅਮੀਰ ਭੈਣ-ਭਰਾ ਹੋਣ ਦਾ ਮਾਣ ਹਾਸਿਲ ਹੋਇਆ ਹੈ, ਇਹ ਦੋਨੋਂ ਜ਼ੁਰੂ ਕੰਪਨੀ ਦੇ ਮਾਲਕ ਹਨ ਅਤੇ ਇਨ੍ਹਾਂ ਦੀ ਕੁੱਲ ਚੱਲ-ਅਚੱਲ ਸੰਪਤੀ ਦਾ ਅਨੁਮਾਨਿਤ ਮੁੱਲ $20 ਬਿਲੀਅਨ ਦੇ ਕਰੀਬ ਦੱਸਿਆ ਜਾ ਰਿਹਾ ਹੈ। ਐਨ ਬੀ ਆਰ ਦੀ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ ਇਨ੍ਹਾਂ ਦੋਨਾਂ ਨੇ ਬੀਤੇ ਲੰਬੇ ਸਮੇਂ ਤੋਂ ਪਹਿਲੇ ਨੰਬਰ ‘ਤੇ ਚੱਲੇ ਆ ਰਹੇ ਗ੍ਰੇਮ ਹਾਰਟ ਨੂੰ ਇਸ ਦੌੜ ਵਿੱਚ ਪਛਾੜਿਆ ਹੈ। ਗ੍ਰੇਮ ਹਾਰਡ ਦੀ ਸੰਪਤੀ ਦਾ ਮੁੱਲ $12.1 ਬਿਲੀਅਨ ਦੱਸਿਆ ਜਾ ਰਿਹਾ ਹੈ।
ਦੱਸਦੀਏ ਕਿ ਜ਼ੁਰੂ ਇੱਕ ਕਾਫੀ ਵੱਡੀ ਕੰਪਨੀ ਹੈ ਜੋ ਖਿਡੌਣੇ, ਕੰਸਟਰਕਸ਼ਨ ਅਤੇ ਹੋਰ ਕਈ ਤਰ੍ਹਾਂ ਦੇ ਮਸ਼ਹੂਰ ਉਤਪਾਦ ਬਨਾਉਣ ਲਈ ਮਸ਼ਹੂਰ ਹੈ।