ਵਧਣ ਜਾ ਰਹੀ ਤੁਹਾਡੀ ਦਿੱਕਤ!
ਆਕਲੈਂਡ (ਹਰਪ੍ਰੀਤ ਸਿੰਘ) – ਟਰੇਨਾਂ ਰਾਂਹੀ ਸਫਰ ਕਰਨ ਵਾਲੇ ਆਕਲੈਂਡ ਵਾਸੀਆਂ ਦੀਆਂ ਦਿੱਕਤਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ, ਅਜਿਹਾ ਇਸ ਲਈ ਕਿਉਂਕਿ ਆਕਲੈਂਡ ਰੇਲ ਦੇ ਮੈਂਟੇਨੇਂਸ ਸਟਾਫ ਨੇ ਹੜਤਾਲ ‘ਤੇ ਜਾਣ ਦਾ ਫੈਸਲਾ ਲਿਆ ਹੈ। ਆਕਲੈਂਡ ਟ੍ਰਾਂਸਪੋਰਟ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਕਾਰਨ ਹੋਰ ਟਰੇਨਾਂ ਦਾ ਰੱਦ ਹੋਣਾ ਸੁਭਾਵਿਕ ਹੈ, ਕਿਉਂਕਿ ਪਹਿਲਾਂ ਤੋਂ ਹੀ ਆਕਲੈਂਡ ਵਨ ਰੇਲ ਸਟਾਫ ਹੜਤਾਲ ‘ਤੇ ਹੈ, ਜਿਸ ਕਾਰਨ ਵਿਅਸਤ ਸਮੇਂ ਵਿੱਚ ਚੱਲਣ ਵਾਲੀਆਂ ਟਰੇਨਾਂ ਦੀ ਗਿਣਤੀ ਘਟਾਈ ਗਈ ਸੀ। ਹੁਣ ਟਰੇਨਾਂ ਵਿੱਚ ਹੋਣ ਵਾਲੀ ਹੋਰ ਕਟੌਤੀ ਜਾਹਿਰ ਤੌਰ ‘ਤੇ ਆਕਲੈਂਡ ਵਾਸੀਆਂ ਦੀ ਦਿੱਕਤਾਂ ਵਿੱਚ ਵਾਧਾ ਕਰੇਗੀ।