ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਦਿੱਤੀ ਪ੍ਰਤੀਕਿਰਿਆ
ਮੈਲਬੋਰਨ (ਹਰਪ੍ਰੀਤ ਸਿੰਘ) – ਬੀਤੇ ਦਿਨੀਂ ਸਿਡਨੀ ਸਥਿਤ ਅਮਰੀਕੀ ਕੌਂਸਲੇਟ ਦੀ ਭੰਨਤੋੜ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ, ਜਿਸਤੋਂ ਬਾਅਦ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਇਜਰਾਈਲ ਫਲਸਤੀਨ ਦੇ ਕਾਰਕੁੰਨਾਂ ਨੂੰ ਮਾਹੌਲ ਸ਼ਾਂਤਮਈ ਬਣਾਕੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸੇ ਵੀ ਕੋਈ ਵਿਰੋਧ ਪ੍ਰਦਰਸ਼ਨ ਕਰਨਾ ਹੈ, ਉਹ ਸਤਿਕਾਰਯੋਗ ਰਾਜਨੀਤੀਕ ਬਹਿਸ ਜਾਂ ਭਾਸ਼ਣ ਰਾਂਹੀ ਆਪਣਾ ਵਿਰੋਧ ਪ੍ਰਗਟਾਏ ਤੇ ਹਿੰਸਕ ਰਾਹ ਅਪਨਾਉਣ ਦੀ ਕੋਸ਼ਿਸ਼ ਨਾ ਕਰੇ।