ਟੌਰੰਗੇ ਗੁਰੂਘਰ ਤੋਂ 320 ਕਿਲੋਮੀਟਰ ਦੌੜਕੇ ਜਲਦ ਪੁੱਜੇਗਾ ਟਾਕਾਨਿਨੀ ਗੁਰੂਘਰ
ਕੈਂਸਰ ਪੀੜਿਤਾਂ ਦੀ ਮੱਦਦ ਲਈ ਕਰ ਰਿਹਾ ਇਹ ਉਪਰਾਲਾ
ਆਕਲੈਂਡ (ਹਰਪ੍ਰੀਤ ਸਿੰਘ) – ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਚੰਦਰ ਦੇ ਅੰਕਲ-ਆਂਟੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ ਤੇ ਹਰਜਿੰਦਰ ਦਾ ਤੱਦ ਤੋਂ ਹੀ ਮਨ ਹੈ ਕਿ ਉਹ ਕੈਂਸਰ ਪੀੜਿਤਾਂ ਦੀ ਮੱਦਦ ਲਈ ਕੁਝ ਕਰੇ। ਇਸੇ ਲਈ ਉਸਨੇ ਇੱਕ ਨਿਵੇਕਲਾ ਤੇ ਸ਼ਲਾਘਾਯੋਗ ਉਪਰਾਲਾ ਕਰਦਿਆਂ ਟੌਰੰਗੇ ਗੁਰੂਘਰ ਤੋਂ ਟਾਕਾਨਿਨੀ ਗੁਰੂਘਰ ਤੱਕ ਦਾ 320 ਕਿਲੋਮੀਟਰ ਦਾ ਸਫਰ ਦੌੜਕੇ ਤਹਿ ਕਰਨ ਦਾ ਫੈਸਲਾ ਲਿਆ ਹੈ। ਹਰਜਿੰਦਰ ਨੇ ਸੋਮਵਾਰ ਸਵੇਰ 9 ਵਜੇ ਤੋਂ ਆਪਣੀ ਇਹ ਦੌੜ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਉਹ ਟੀਪੁਕੀ, ਰੋਟੋਰੂਆ, ਹਮਿਲਟਨ ਗੁਰੂਘਰ ਤੋਂ ਹੁੰਦਾ ਹੋਇਆ ਜਲਦ ਹੀ ਟਾਕਾਨਿਨੀ ਗੁਰੂਘਰ ਪੁੱਜੇਗਾ ਤੇ ਫੰਡਰੇਜ਼ ਦਾ ੳੇੁਪਰਾਲਾ ਕਰੇਗਾ। ਹਰਜਿੰਦਰ ਦੇ ਟਾਕਾਨਿਨੀ ਗੁਰੂਘਰ ਪੁੱਜਣ ਸਮੇਂ ਬਾਰੇ ਜਲਦ ਹੀ ਭਾਈਚਾਰੇ ਨੂੰ ਸੂਚਿਤ ਕੀਤਾ ਜਾਏਗਾ ਤਾਂ ਜੋ ਭਾਈਚਾਰਾ ਇਸ ਨੌਜਵਾਨ ਦੀ ਹੌਂਸਲਾਵਧਾਈ ਕਰ ਸਕਣ ਲਈ ਗੁਰੂਘਰ ਪੁੱਜ ਸਕੇ ਤੇ ਇਸਦੇ ਵਲੋਂ ਆਰੰਭੇ ਨੇਕ ਕਾਰਜ ਲਈ ਮੱਦਦ ਦਾ ਹੱਥ ਅੱਗੇ ਵਧਾ ਸਕੇ।