ਆਕਲੈਂਡ (ਹਰਪ੍ਰੀਤ ਸਿੰਘ) – ਵਾਇਕਾਟੋ ਦੇ ਵਾਇਟੋਮੋ ਰਹਿੰਦੇ ਬੱਚੇ ਐਂਬਰ, ਮੇਵਰਿਕ ਤੇ ਜਾਇਡਾ ਫਿਲਿਪਸ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ, ਬੀਤੇ ਲੰਬੇ ਸਮੈਂ ਤੋਂ ਉਹ ਆਪਣੇ ਪਿਤਾ ਟੋਮ ਫਿਲਿਪ ਨਾਲ ਘਰੋਂ ਨਿੱਕਲੇ ਸਨ। ਪੁਲਿਸ ਦਾ ਮੰਨਣਾ ਹੈ ਕਿ ਇਸ ਵੇਲੇ ਵੀ ਇਹ ਸਹੀ-ਸਲਾਮਤ ਹੋਣਗੇ ਤੇ ਵਾਇਕਾਟੋ ਦੇ ਵਾਇਟੋਮੋ ਜਾਂ ਉਸਦੇ ਨਜਦੀਕੀ ਇਲਾਕੇ ਵਿੱਚ ਹੋ ਸਕਦੇ ਹਨ। ਪਰ ਬੱਚਿਆਂ ਦੇ ਚੰਗੇ ਭਵਿੱਖ ਲਈ ਇੰਝ ਬਿਨ੍ਹਾਂ ਪੜ੍ਹਾਈ ਤੋਂ ਇੱਕਲਿਆਂ ਰਹਿਣਾ ਠੀਕ ਨਹੀਂ ਹੈ ਤੇ ਇਸੇ ਲਈ ਇੱਕ ਪੁਲਿਸ ਟੀਮ ਇਨ੍ਹਾਂ ਦੀ ਅਜੇ ਵੀ ਲਗਾਤਾਰ ਭਾਲ ਕਰ ਰਹੀ ਹੈ ਤੇ ਇਨ੍ਹਾਂ ਹੀ ਨਹੀਂ ਪੁਲਿਸ ਵਲੋਂ ਇਨ੍ਹਾਂ ਦੀ ਭਾਲ ਵਿੱਚ ਮੱਦਦ ਕਰਨ ਵਾਲੇ ਨੂੰ $80,000 ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਬੱਚਿਆਂ ਦਾ ਪਿਓ ਟੋਮ ਫਿਲਿਪ ਇੱਕ ਹੋਰ ਮਾਮਲੇ ਵਿੱਚ ਹਿੰਸਕ ਲੁੱਟ, ਜਖਮੀ ਕਰਨ ਦੇ ਦੋਸ਼ ਤੇ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ਾਂ ਦਾ ਸਾਹਮਣਾ ਵੀ ਕਰ ਰਿਹਾ ਹੈ।