ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਏਅਰਪੋਰਟ ‘ਤੇ ਡਿਊਟੀ ‘ਤੇ ਤੈਨਾਤ ਪੰਜਾਬੀ ਨੌਜਵਾਨ ਨੂੰ ਸਿਰ ‘ਤੇ ਸੱਟਾਂ ਮਾਰਕੇ ਜਖਮੀ ਕੀਤੇ ਜਾਣ ਦੀ ਖਬਰ ਹੈ। ਨੌਜਵਾਨ ਏਅਰਪੋਰਟ ‘ਤੇ ਸਕਿਓਰਟੀ ਗਾਰਡ ਵਜੋਂ ਤੈਨਾਤ ਸੀ ਤੇ ਉਸ ‘ਤੇ ਹਮਲਾ ਉਸ ਵੇਲੇ ਹੋਇਆ ਜਦੋਂ ਉਸਨੇ ਇੱਕ ਟੈਕਸੀ ਡਰਾਈਵਰ ਨੂੰ ਗੱਡੀ ਪਾਸੇ ਕਰਨ ਨੂੰ ਕਿਹਾ। ਡਰਾਈਵਰ ਨੇ ਇਸ ਗੱਲ ‘ਤੇ ਗੁੱਸੇ ਵਿੱਚ ਆਉਂਦਿਆਂ ਗੱਡੀ ਦੀ ਡਿੱਗੀ ਚੋਂ ਪਾਨਾ ਕੱਢਿਆ ‘ਤੇ ਉਸ ਦੇ ਸਿਰ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।