ਕੰਢੇ ਨਜਦੀਕ ਮਨਾ ਰਹੀਆਂ ਸਨ ਪਿਕਨਿਕ
ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਤੋਂ ਇੱਕ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ, ਇੱਥੋਂ ਦੇ ਕੁਰਨੇਲ ਇਲਾਕੇ ਦੇ ਕੈਪ ਸੋਲੈਂਡਰ ਵਿਖੇ 2 ਭਾਰਤੀ ਮੂਲ ਦੀਆਂ ਮਹਿਲਾਵਾਂ ਦੇ ਡੁੱਬਕੇ ਮਰਨ ਦੀ ਖਬਰ ਹੈ। ਇਹ ਮਹਿਲਾਵਾਂ ਸਮੁੰਦਰੀ ਤੱਟ ਨਜਦੀਕ ਚੱਟਾਨ ‘ਤੇ ਪਿਕਨਿਕ ਕਰ ਰਹੀਆਂ ਸਨ, ਜਦੋਂ ਇੱਕ ਤੇਜ ਲਹਿਰ ਇਨ੍ਹਾਂ ਨੂੰ ਡੁੰਘੇ ਸਮੁੰਦਰ ਵੱਲ ਖਿੱਚਕੇ ਲੈ ਗਈ ਅਤੇ ਐਮਰਜੈਂਸੀ ਸੇਵਾਵਾਂ ਦੇ ਪੁੱਜਣ ਤੱਕ ਦੋਨਾਂ ਦੀ ਮੌਤ ਹੋ ਗਈ। ਇਨ੍ਹਾਂ ਮਹਿਲਾਵਾਂ ਨਾਲ ਨੇਪਾਲੀ ਮੂਲ ਦੀ ਇੱਕ ਹੋਰ ਮਹਿਲਾ ਵੀ ਸਮੁੰਦਰ ਵੱਲ ਖਿੱਚੀ ਗਈ ਸੀ, ਪਰ ਉਹ ਕਿਸੇ ਤਰੀਕੇ ਪਾਣੀ ਤੋਂ ਬਾਹਰ ਆਉਣ ਵਿੱਚ ਸਫਲ ਰਹੀ, ਉਸਦੀ ਰੀੜ ਦੀ ਹੱਡੀ ‘ਤੇ ਸੱਟਾਂ ਵੱਜੀਆਂ ਹਨ, ਜਿਸ
ਕਾਰਨ ਉਸਨੂੰ ਸੈਂਟ ਜੋਰਜ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਮਹਿਲਾਵਾਂ ਨਾਲ ਇਨ੍ਹਾਂ ਦੇ ਘਰਦੇ ਵੀ ਸਨ।