ਆਕਲੈਂਡ (ਹਰਪ੍ਰੀਤ ਸਿੰਘ) – ਐਪਲ ਕੰਪਨੀ ਨੇ ਆਪਣੇ ਫੋਨਾਂ ਦੇ ਆਪਰੇਟਿੰਗ ਸਿਸਟਮ ਦੇ ਲਈ ਨਵਾਂ ਏ ਆਈ ਫੀਚਰ ਲਾਂਚ ਕੀਤਾ ਹੈ, ਜਿਸ ਨਾਲ ਐਪਲ ਫੋਨ ਮਾਲਕ ਏ ਆਈ ਨੂੰ ਹੋਰ ਵਧੇਰੇ ਵਧੀਆ ਢੰਗ ਨਾਲ ਐਪਸ ਰਾਂਹੀ ਵਰਤ ਸਕਣਗੇ। ਇਹ ਨਵੇਂ ਫੀਚਰ ਆਈਫੋਨ 15 ਪ੍ਰੋ, 15 ਪ੍ਰੋ ਮੈਕਸ, ਆਈਪੈਡਸ ਤੇ ਐਮ 1 ਚਿੱਪ ਵਾਲੇ ਸਾਰੇ ਸੈੱਟਾਂ ਵਿੱਚ ਉਪਲਬਧ ਹੋਣਗੇ। ਸੀਰੀ ਨੂੰ ਵੀ ਏਆਈ ਫੀਚਰਾਂ ਨਾਲ ਲੈੱਸ ਕੀਤਾ ਜਾ ਚੁੱਕਾ ਹੈ ਤੇ ਹੁਣ ਸੀਰੀ ਦੇ ਫੀਚਰ ਵੀ ਏਆਈ ਦੀ ਮੱਦਦ ਨਾਲ ਕਿਤੇ ਵਧੀਆ ਢੰਗ ਨਾਲ ਸਹਾਇਕ ਸਾਬਿਤ ਹੋਣਗੇ।