ਹਰ ਯਾਤਰੀ ਨੂੰ ਮਿਲਣਗੇ $40,000
ਆਕਲੈਂਡ (ਹਰਪ੍ਰੀਤ ਸਿੰਘ) – ਸਿੰਘਾਪੁਰ ਏਅਰਲਾਈਨ ਦੀ ਉਡਾਣ ਐਸ ਕਿਊ 321, ਜਿਸ ਵਿੱਚ ਬੀਤੇ ਮਹੀਨੇ ਟਰਬੂਲੈਂਸ ਕਾਰਨ ਦਰਜਨਾਂ ਯਾਤਰੀਆਂ ਦੇ ਜਖਮੀ ਹੋਣ ਅਤੇ ਇੱਕ ਯਾਤਰੀ ਦੇ ਮਾਰੇ ਜਾਣ ਦੀ ਖਬਰ ਆਈ ਸੀ ਦੇ ਸਬੰਧ ਵਿੱਚ ਏਅਰਲਾਈਨ ਨੇ ਜਖਮੀ ਯਾਤਰੀਆਂ ਨੂੂੰ ਮੁਆਵਜੇ ਦਾ ਐਲਾਨ ਕੀਤਾ ਹੈ। ਜੋ ਯਾਤਰੀ ਗੰਭੀਰ ਜਖਮੀ ਹੋਏ ਸਨ, ਉਨ੍ਹਾਂ ਵਿੱਚੋਂ ਹਰ ਯਾਤਰੀ $40,850 ਅਤੇ ਸਧਾਰਨ ਰੂਪ ਵਿੱਚ ਜਖਮੀ ਹੋਏ ਹਰ ਯਾਤਰੀ ਨੂੰ $16,350 ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਹਰ ਯਾਤਰੀ ਵਲੋਂ ਕੀਤਾ ਟਿਕਟ ਦਾ ਖਰਚਾ ਵੀ ਵਾਪਿਸ ਕਰ ਦਿੱਤਾ ਜਾਏਗਾ, ਭਾਂਵੇ ਉਹ ਜਖਮੀ ਹੋਇਆ ਹੋਏ ਜਾਂ ਨਾ। ਇਸ ਤੋਂ ਇਲਾਵਾ ਮੁੜ ਤੋਂ ਇੱਕ ਵਾਰ ਏਅਰਲਾਈਨ ਨੇ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ।