ਆਕਲੈਂਡ (ਹਰਪ੍ਰੀਤ ਸਿੰਘ) – ਨੋਰਥਸ਼ੋਰ ਦੇ ਮਸ਼ਹੂਰ ਪਾਂਡਾ ਰੈਸਟੋਰੈਂਟ ਨੂੰ ਈ ਆਰ ਏ ਨੇ ਪ੍ਰਵਾਸੀ ਕਰਮਚਾਰੀ ਦੇ ਸੋਸ਼ਣ, ਉਸਨੂੰ ਪੈਸੇ ਬਦਲੇ ਵਰਕ ਵੀਜਾ ਵਿੱਚ ਮੱਦਦ ਕਰਨ, ਲੋੜ ਤੋਂ ਵੱਧ ਕੰਮ ਕਰਵਾਉਣ, ਘੱਟ ਤਨਖਾਹਾਂ ਦੇਣ ਦੇ ਮਾਮਲੇ ਵਿੱਚ $295,000 ਅਦਾ ਕਰਨ ਦੇ ਹੁਕਮ ਦਿੱਤੇ ਹਨ।
ਦਰਅਸਲ ਸ਼ੈਫ ਜਿਆਨ ਚੈਂਗ ਨੇ ਪਹਿਲਾਂ ਤਾਂ ਵਰਕ ਵੀਜਾ ਬਦਲੇ $116,000 ਦੀ ਮੋਟੀ ਰਕਮ ਅਦਾ ਕੀਤੀ ਤੇ ਫਿਰ ਨਿਊਜੀਲੈਂਡ ਆਉਣ ਤੋਂ ਬਾਅਦ ਉਸਤੋਂ ਮਾਲਕ ਨੇ 70-70 ਘੰਟੇ ਹਫਤੇ ਦੇ ਕੰਮ ਕਰਵਾਇਆ। ਚੈਂਗ ਆਪਣੇ ਨਾਲ ਹੋਏ ਇਸ ਨਿਆਂ ਤੋਂ ਬਹੁਤ ਖੁਸ਼ ਹੈ।