ਸਟੈਂਪ ਡਿਊਟੀ ‘ਤੇ ਹੁਣ ਮਿਲੇਗੀ ਹਜਾਰਾਂ ਡਾਲਰਾਂ ਦੀ ਛੋਟ
ਮੈਲਬੋਰਨ (ਹਰਪ੍ਰੀਤ ਸਿੰਘ) – ਕੁਈਨਜ਼ਲੈਂਡ ਸਰਕਾਰ ਨੇ ਮਹਿੰਗਾਈ ਦੇ ਇਸ ਦੌਰ ਵਿੱਚ ਰਿਹਾਇਸ਼ੀਆਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਲਿਆ ਹੈ। ਸਰਕਾਰ ਨੇ ਯੋਗ ਰਿਹਾਇਸ਼ੀਆਂ ਨੂੰ ਪਹਿਲਾ ਘਰ ਖ੍ਰੀਦਣ ਮੌਕੇ ਸਟੈਂਪ ਡਿਊਟੀ ਦੇ ਹਜਾਰਾਂ ਡਾਲਰ ਦੀ ਛੋਟ ਦੇਣ ਦਾ ਫੈਸਲਾ ਲਿਆ ਹੈ। ਨਿਯਮਾਂ ਤਹਿਤ ਫਰਸਟ ਹੋਮ ਬਾਇਰਜ਼ ਨੂੰ $700,000 ਤੱਕ ਦਾ ਘਰ ਖ੍ਰੀਦਣ ‘ਤੇ $17,350 ਤੱਕ ਦੀ ਸਟੈਂਪ ਡਿਊਟੀ ਤੋਂ ਰਾਹਤ ਦਿੱਤੀ ਹੈ।