ਕੈਂਸਰ ਕਾਰਕ ਕੈਮੀਕਲ ਮਿਲ ਰਹੇ ਪੀਣ ਵਾਲੇ ਪਾਣੀ ਵਿੱਚ
ਮੈਲਬੋਰਨ (ਹਰਪ੍ਰੀਤ ਸਿੰਘ) – ਮਾਹਿਰਾਂ ਨੇ ਆਸਟ੍ਰੇਲੀਆ ਭਰ ਦੇ ਪੀਣ ਵਾਲੇ ਪਾਣੀਆਂ ‘ਤੇ ਚਿੰਤਾ ਪ੍ਰਗਟਾਈ ਹੈ ਤੇ ਮਾਹਿਰਾਂ ਨੇ ਆਸਟ੍ਰੇਲੀਆ ਵਾਸੀਆਂ ਨੂੰ ਸਲਾਹ ਦਿੱਤੀ ਹੈ ਕਿ ਆਸਟ੍ਰੇਲੀਆ ਵਾਸੀ ਫਿਲਟਰ ਦੀ ਵਰਤੋਂ ਕਰਿਆ ਕਰਨ, ਅਜਿਹਾ ਇਸ ਲਈ ਕਿਉਂਕਿ ਪਾਣੀ ਵਿੱਚ ਕੈਂਸਰ ਕਾਰਕ ਕੈਮੀਕਲ ਮਿਲ ਰਹੇ ਹਨ। ਸਿਡਨੀ ਮੋਰਨਿੰਗ ਹੈਰਾਲਡ ਦੀ ਰਿਪੋਰਟ ਅਨੁਸਾਰ ਪਰਫਲੋਰੋਓਕਟੇਨ ਸਲਫੋਨੇਟ (ਪੀਐਫਓਐਸ), ਪਰਫਲੋਰੋਓਕਟੇਨਿਕ ਐਸਿਡ (ਪੀਐਫਓਏ) ਜੋ ਕੈਂਸਰ ਕਾਰਕ ਤੱਤ ਹਨ, ਇਹ ਆਸਟ੍ਰੇਲੀਆ ਦੀ ਹਰ ਸਟੇਟ ਤੇ ਟੈਰੀਟਰੀ ਦੇ ਪੀਣ ਵਾਲੇ ਪਾਣੀ ਵਿੱਚ ਮਿਲੇ ਹਨ ਅਤੇ ਅਮਰੀਕੀ ਅਥਾਰਟੀਆਂ ਅਨੁਸਾਰ ਇਨ੍ਹਾਂ ਤੱਤਾਂ ਦਾ ਕਿਸੇ ਵੀ ਲੇਵਲ ਦਾ ਪੀਣ ਵਾਲੇ ਪਾਣੀ ਵਿੱਚ ਹੋਣਾ ਸੁਰੱਖਿਅਤ ਨਹੀਂ ਹੈ।
ਅਮਰੀਕਾ ਵਿੱਚ ਤਾਂ ਇਨ੍ਹਾਂ ਕੈਮੀਕਲਾਂ ਨੂੰ ਬਨਾਉਣ ਵਾਲੀਆਂ ਕੰਪਨੀਆਂ ਨੂੰ ਉਨ੍ਹਾਂ ਅਮਰੀਕੀਆਂ ਨੂੰ ਮੁਆਵਜੇ ਦੇਣ ਲਈ ਵੀ ਕਿਹਾ ਗਿਆ ਹੈ, ਜਿਨ੍ਹਾਂ ਨੂੰ ਇਹ ਕੈਮੀਕਲ ਕਾਰਨ ਕੈਂਸਰ ਹੋਇਆ ਹੈ। ਜਦਕਿ ਆਸਟ੍ਰੇਲੀਆ ਵਿੱਚ ਅਜੇ ਇਨ੍ਹਾਂ ਤੱਥਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ।