ਆਕਲੈਂਡ (ਹਰਪ੍ਰੀਤ ਸਿੰਘ) – ਤਾਜਾ ਸਾਹਮਣੇ ਆਏ ਟੇਕਸਪੇਅਰਜ਼ ਯੂਨੀਅਨ ਦੇ ਕੁਰੀਆ ਚੋਣ ਨਤੀਜਿਆਂ ਵਿੱਚ ਨਾ ਸਿਰਫ ਲੇਬਰ ਪਾਰਟੀ, ਬਲਕਿ ਸੱਤਾਧਾਰੀ ਨੈਸ਼ਨਲ ਪਾਰਟੀ ਦੀ ਲੋਕਪ੍ਰਿਯਤਾ ਵਿੱਚ ਵੀ ਕਮੀ ਆਈ ਹੈ।
ਨੈਸ਼ਨਲ ਪਾਰਟੀ ਦੀ ਲੋਕਪ੍ਰਿਯਤਾ ਵਿੱਚ 1.9 ਪੁਆਇੰਟਾਂ ਦੀ ਕਮੀ ਤੋਂ ਬਾਅਦ ਆਂਕੜਾ 35.4% ਆ ਖਲੌਤਾ ਹੈ, ਜਦਕਿ ਲੇਬਰ ਦੀ ਲੋਕਪ੍ਰਿਯਤਾ ਵਿੱਚ 0.6 ਪੁਆਇੰਟ ਦੀ ਕਮੀ ਆਈ ਹੈ ਤੇ ਆਂਕੜੇ 29.4% ‘ਤੇ ਆ ਪੁੱਜੇ ਹਨ। ਤੀਜੇ ਨੰਬਰ ਦੀ ਗਰੀਨ ਦੀ ਲੋਕਪ੍ਰਿਯਤਾ 2.5 ਪੁਆਇੰਟ ਵਧੀ ਹੈ ਤੇ ਹੁਣ ਇਹ 17.7% ‘ਤੇ ਆ ਪੁੱਜੀ ਹੈ ਤੇ ਐਕਟ ਪਾਰਟੀ 9.7% ‘ਤੇ ਹੈ।