ਟੱਕਰ ਮਾਰਨ ਵਾਲਾ 12 ਸਾਲਾ ਚਲਾ ਰਿਹਾ ਸੀ ਚੋਰੀ ਦੀ ਕਾਰ
ਆਕਲੈਂਡ (ਹਰਪ੍ਰੀਤ ਸਿੰਘ) – ਨਾਰਥਲੈਂਡ ਦੇ ਓਕਾਇਹੋ ਵਿਖੇ ਇੱਕ ਬਹੁਤ ਹੀ ਮੰਦਭਾਗੇ ਹਾਦਸੇ ਵਿੱਚ ਇੱਕ ਗਰਭਵਤੀ ਮਹਿਲਾ ਦੇ ਬੱਚੇ ਦੀ ਮੌਤ ਹੋਣ ਦੀ ਖਬਰ ਹੈ ਤੇ ਤ੍ਰਾਸਦੀ ਗੱਲ ਹੈ ਕਿ ਮਹਿਲਾ ਜਿਸ ਕਾਰ ਵਿੱਚ ਸੀ ਉਸਨੂੰ ਟੱਕਰ ਮਾਰਨ ਵਾਲਾ ਡਰਾਈਵਰ ਸਿਰਫ 12 ਸਾਲਾਂ ਦਾ ਸੀ, ਜੋ ਚੋਰੀ ਦੀ ਕਾਰ ਚਲਾ ਰਿਹਾ ਸੀ। ਕਾਰ ਵਿੱਚ ਉਸ ਨਾਲ 12 ਤੋਂ 17 ਸਾਲ ਦੇ ਹੋਰ ਬੱਚੇ ਵੀ ਮੌਜੂਦ ਸਨ। ਮਹਿਲਾ ਇਸ ਵੇਲੇ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਹੈ ਤੇ ਦੋਸ਼ੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ, ਪਰ ਉਨ੍ਹਾਂ ਨੂੰ ਕੋਈ ਸਖਤ ਸਜਾ ਮਿਲੇਗੀ, ਅਜਿਹਾ ਬਿਲਕੁਲ ਵੀ ਨਹੀਂ ਜਾਪਦਾ।