ਦੇਖ ਲਿਓ! ਸ਼ਾਇਦ ਤੁਹਾਨੂੰ ਵੀ ਸਪੀਡ ਕੈਮਰੇ ਦੀ ਟਿਕਟ ਦਾ ਰਿਫੰਡ ਮਿਲ ਜਾਏ!

Spread the love

ਆਕਲੈਂਡ (ਹਰਪ੍ਰੀਤ ਸਿੰਘ) – ਦੱਖਣੀ ਆਈਲੈਂਡ ਵਿੱਚ ਪੁਲਿਸ ਵਲੋਂ ਗੈਰ-ਮੌਜੂਦ ਰੋਡ ਦਾ ਨਾਮ ਸਪੀਡ ਕੈਮਰੇ ਨਾਲ ਅਟੈਚ ਕਰਨ ਦੀ ਗਲਤੀ ਹੋਈ ਹੈ ਤੇ ਇਸ ਕਾਰਨ ਹਜਾਰਾਂ ਦੀ ਗਿਣਤੀ ਵਿੱਚ ਨਿਊਜੀਲੈਂਡ ਵਾਸੀਆਂ ਨੂੰ ਜਾਰੀ ਟਿਕਟਾਂ ਦੇ ਰਿਫੰਡ ਮਿਲ ਸਕਦੇ ਹਨ।
ਦਰਅਸਲ ਸੈਂਟਰਲ ਓਟੇਗੋ ਵਿੱਚ ਇੱਕ ਵਿਅਕਤੀ ਨੂੰ ਮਾਉਂਟ ਐਸਪਾਇਰਿੰਗ ਰੋਡ ‘ਤੇ ਸਪੀਡ ਟਿਕਟ ਜਾਰੀ ਹੋਣ ਦੀ ਜਾਣਕਾਰੀ ਮਿਲੀ ਸੀ ਕਿ ਉਹ ਉਕਤ ਰੋਡ ;ਤੇ ਰਫਤਾਰ ਸੀਮਾ ਤੋਂ ਵੱਧ ਜਾ ਰਿਹਾ ਸੀ, ਪਰ ਧਿਆਨ ਦੇਣ ਤੋਂ ਬਾਅਦ ਉਸਨੇ ਦੇਖਿਆ ਇਹ ਰੋਡ ਤਾਂ ਇਲਾਕੇ ਵਿੱਚ ਮੌਜੂਦ ਹੀ ਨਹੀਂ ਹੈ। ਫਿਰ ਪੁਲਿਸ ਨੇ ਜਦੋਂ ਛਾਣਬੀਣ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਮਾਮਲਾ ਐਡਮੀਨਸਟਰੇਟਿਵ ਗਲਤੀ ਦਾ ਹੈ ਤੇ ਪੁਲਿਸ ਨੇ ਹੁਣ ਤੁਰੰਤ ਕਾਰਵਾਈ ਕਰਦਿਆਂ ਹਜਾਰਾਂ ਦੀ ਗਿਣਤੀ ਵਿੱਚ ਨਿਊਜੀਲੈਂਡ ਵਾਸੀਆਂ ਨੂੰ ਰਿਫੰਡ ਸ਼ੁਰੂ ਕਰ ਦਿੱਤੇ ਹਨ।