3 ਮਹਿਲਾਵਾਂ ਦੇ ਹੋਏ ਕਤਲ ਤੋਂ ਬਾਅਦ ਬਲਾਰਟ ਵਾਸੀਆਂ ਨੇ ਕੱਢੀ ਰੋਸ ਰੈਲੀ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਵਿਕਟੋਰੀਆ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਬਲਾਰਟ ਵਿਖੇ ਵੱਖੋ-ਵੱਖ ਮਾਮਲਿਆਂ ਵਿੱਚ ਹੋਏ 3 ਮਹਿਲਾਵਾਂ ਦੇ ਕਤਲ ਤੋਂ ਨਾਖੁਸ਼ ਰਿਹਾਇਸ਼ੀਆਂ ਨੇ ਅੱਜ ਇੱਕ ਵਿਸ਼ਾਲ ਰੋਸ ਰੈਲੀ ਕੱਢੀ ਹੈ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਬਲਾਰਟ ਵਾਸੀਆਂ ਨੇ ਹਿੱਸਾ ਲਿਆ ਤੇ ਆਪਣੀ ਤਿੱਖੀ ਪ੍ਰਤੀਕਿਰਿਆ ਜਾਹਿਰ ਕੀਤੀ। ਰੈਲੀ ਦਾ ਉਦੇਸ਼ ਮਹਿਲਾਵਾਂ ਲਈ ਸੁਰੱਖਿਅਤ ਮਾਹੌਲ ਦੀ ਮੰਗ ਕਰਨਾ ਸੀ। ਇਨ੍ਹਾਂ ਮਹਿਲਾਵਾਂ ਦੇ ਦੋਸ਼ੀਆਂ ਨੂੰ ਫੜਿਆ ਜਾ ਚੁੱਕਿਆ ਹੈ, ਪਰ ਰੋਸ ਰੈਲੀ ਦਾ ਮਕਸਦ ਮਹਿਲਾਵਾਂ ਲਈ ਹੋਰ ਵਧੇਰੇ ਸੁਰੱਖਿਅਤ ਕਾਨੂੰਨ ਬਨਾਉਣਾ ਹੈ ਤਾਂ ਜੋ ਮਹਿਲਾਵਾਂ ਘਰ ਅਤੇ ਬਾਹਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।