ਜੇ ਨਿਊਜੀਲੈਂਡ ਵਿੱਚ ਤੁਸੀਂ ਹੋ ਇੱਕ ਪ੍ਰਵਾਸੀ ਤਾਂ ਜਾਣੋ ਕੀ ਹਨ ਤੁਹਾਡੇ ਹੱਕ ਤਾਂ ਜੋ ਕੋਈ ਨਾ ਕਰ ਸਕੇਤੁਹਾਡੇ ਨਾਲ ਧੱਕਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਜੇ ਤੁਸੀਂ ਨਿਊਜੀਲੈਂਡ ਵਿੱਚ ਇੱਕ ਪ੍ਰਵਾਸੀ ਕਾਮੇ ਵਜੋਂ ਆਏ ਹੋ ਤੇ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਨਾ ਹੋਏ, ਇਸ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਪਰ ਉਸਦੇ ਨਾਲ ਹੀ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਕੀ ਹਨ ਤੁਹਾਡੇ ਕਾਨੂੰਨੀ ਹੱਕ।
ਤੁਹਾਡੇ ਕੋਲ ਹਰ ਆਮ ਨਿਊਜੀਲੈਂਡ ਵਾਸੀ ਦੇ ਕੰਮਾਂ ਦੇ ਹੱਕ ਹਨ, ਭਾਵ ਤੁਸੀਂ ਹੋਲੀਡੇਜ਼, ਲੀਵ, ਵਰਕ ਬ੍ਰੇਕ, ਵੇਜ਼ਸ, ਰਿਟਨ ਵਰਕ ਐਗਰੀਮੈਂਟ ਦੇ ਹੱਕਦਾਰ ਹੋ।
ਪਰ ਜੇ ਤੁਹਾਡਾ ਮਾਲਕ ਤੁਹਾਨੂੰ ਕਿਸੇ ਵੀ ਤਰ੍ਹਾਂ ਮਾਨਸਿਕ ਜਾਂ ਸ਼ਰੀਰਿਕ ਪ੍ਰੇਸ਼ਾਨੀ ਦਿੰਦਾ ਹੈ, ਤੁਹਾਡਾ ਪਾਸਪੋਰਟ ਆਪਣੇ ਕੋਲ ਰੱਖਦਾ ਹੈ, ਤੁਹਾਡਾ ਮਿਹਨਤਾਨਾ ਨਹੀਂ ਦਿੰਦਾ, ਤੁਹਾਨੂੰ ਬਾਹਰ ਘੁੰਮਣ ਫਿਰਣ ਦਾ ਹੱਕ ਨਹੀਂ ਦਿੰਦਾ, ਕੰਮ ਤੋਂ ਸਮੇ ਸਿਰ ਛੁੱਟੀ ਨਹੀਂ ਦਿੰਦਾ, ਵਾਧੂ ਦੇ ਕੰਮ ਲਈ ਐਕਸਟਰ ਪੇਅ ਨਹੀਂ ਦਿੰਦਾ ਤਾਂ ਤੁਸੀਂ ਸੋਸ਼ਣ ਦਾ ਸ਼ਿਕਾਰ ਹੋ ਤੇ ਇਸ ਲਈ ਤੁਹਾਨੂੰ ਤੁਰੰਤ ਬਿਨ੍ਹਾਂ ਝਿਜਕੇ 111 ਨੰਬਰ ‘ਤੇ ਪੁਲਿਸ ਨਾਲ ਜਾਂ 0800 200 088 ‘ਤੇ ਇਮੀਗ੍ਰੇਸ਼ਨ ਨਿਊਜੀਲੈਂਡ ਨਾਲ ਸੰਪਰਕ ਕਰੋ।
ਦੱਸਦੀਏ ਕਿ ਤੁਹਾਨੂੰ ਸ਼ਿਕਾਇਤ ਕੀਤੇ ਜਾਣ ‘ਤੇ ਨਿਊਜੀਲੈਂਡ ਨਹੀਂ ਛੱਡਣਾ ਪਏਗਾ, ਬਲਕਿ ਇਸ ਨਾਲ ਤੁਸੀਂ ਮਾਈਗ੍ਰੇਂਟ ਐਕਸਪਲੋਇਟੇਸ਼ਨ ਪ੍ਰੋਟੇਕਸ਼ਨ ਵਰਕ ਵੀਜਾ ਅਪਲਾਈ ਕਰਨ ਦੇ ਯੋਗ ਹੋ ਜਾਓਗੇ, ਜਿਸ ਸਦਕਾ ਤੁਹਾਨੂੰ 6 ਮਹੀਨੇ ਦਾ ਵੀਜਾ ਮਿਲੇਗਾ ਤਾਂ ਜੋ ਤੁਸੀਂ ਮੌਜੂਦਾ ਮਾਲਕ ਨੂੰ ਛੱਡ ਸਕੋ ਤੇ ਉਸੇ ਸ਼੍ਰੇਣੀ ਵਿੱਚ ਹੋਰ ਕੰਮ ਲੱਭ ਸਕੋ ਤੇ ਛਾਣਬੀਣ ਦੌਰਾਨ ਤੁਸੀਂ ਨਿਊਜੀਲੈਂਡ ਵਿੱਚ ਲੀਗਲ ਹੋ ਕੇ ਰਹਿ ਸਕੋ।