ਟੌਰੰਗੇ ਸਿੱਖ ਸੁਸਾਇਟੀ ਵਲੋਂ ਪਹਿਲੀ ਵਾਰ ਸਜਾਇਆ ਗਿਆ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ

Spread the love

ਹਜਾਰਾਂ ਦੀ ਗਿਣਤੀ ਵਿੱਚ ਪੁੱਜੀ ਸੰਗਤ
ਆਕਲੈਂਡ (ਹਰਪ੍ਰੀਤ ਸਿੰਘ) – ਅੱਜ ਟੌਰੰਗੇ ਵਿਖੇ ਪਹਿਲੀ ਵਾਰ ਟੌਰੰਗਾ ਸਿੱਖ ਸੁਸਾਇਟੀ ਵਲੋਂ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ ਹੈ ਤੇ ਇਸ ਮੌਕੇ ਸੰਗਤਾਂ ਦਾ ਠਾਠਾਂ ਮਾਰਦਾ ਇੱਕਠ ਸੱਚਮੁੱਚ ਹੀ ਦੇਖਣਯੋਗ ਸੀ। ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਕਲਗੀਧਰ ਸਾਹਿਬ ਟੌਰੰਗਾ ਤੋਂ 11 ਵਜੇ ਦੇ ਕਰੀਬ ਹੋਈ ਤੇ ਵਾਪਸੀ 2 ਵਜੇ ਗੁਰਦੁਆਰਾ ਸਾਹਿਬ ਵਿਖੇ ਹੀ ਹੋਈ। ਪ੍ਰਬੰਧਕਾਂ ਵਲੋਂ ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਦਾ ਦਿਲੋਂ ਧੰਨਵਾਦ ਕੀਤਾ ਗਿਆ ਤੇ ਸੰਗਤਾਂ ਨੇ ਵੀ ਸੁਸਾਇਟੀ ਵਲੋਂ ਪਹਿਲੀ ਵਾਰ ਹੋਏ ਸ਼ਲਾਘਯੋਗ ਉਪਰਾਲੇ ਲਈ ਧੰਨਵਾਦ ਕੀਤਾ ਤੇ ਆਸ ਪ੍ਰਗਟਾਈ ਕਿ ਟੌਰੰਗੇ ਵਿੱਚ ਹਰ ਸਾਲ ਇਸੇ ਤਰ੍ਹਾਂ ਨਗਰ ਕੀਰਤਨ ਸੁਸ਼ੋਭਿਤ ਹੁੰਦਾ ਰਹੇਗਾ। ਨਗਰ ਕੀਰਤਨ ਵਿੱਚ ਨਾ ਸਿਰਫ ਟੌਰੰਗੇ ਬਲਕਿ ਆਕਲੈਂਡ ਤੇ ਹੋਰਾਂ ਸ਼ਹਿਰਾਂ ਤੋਂ ਵੀ ਸੰਗਤਾਂ ਪੁੱਜੀਆਂ।