ਸਿਡਨੀ ਵਿੱਚ ਵਾਪਰੀ ਮੰਦਭਾਗੀ ਘਟਨਾ!

Spread the love

ਵੈਸਟਫਿਲਡ ਬੋਂਡਾਈ ਜੰਕਸ਼ਨ ਮਾਲ ਵਿੱਚ ਵਿਅਕਤੀ ਨੇ ਤੇਜਧਾਰ ਹਥਿਆਰ ਨਾਲ ਕਈਆਂ ਨੂੰ ਕੀਤਾ ਜਖਮੀ, ਇੱਕ ਦੀ ਮੌਤ
ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਤੋਂ ਇੱਕ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕੁਝ ਸਮਾਂ ਪਹਿਲਾਂ ਇੱਕ ਵਿਅਕਤੀ ਵਲੋਂ ਤੇਜਧਾਰ ਹਥਿਆਰ ਨਾਲ ਕਈਆਂ ਨੂੰ ਜਖਮੀ ਕੀਤੇ ਜਾਣ ਦੀ ਖਬਰ ਹੈ ਤੇ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਵੀ ਹੈ। ਪੁਲਿਸ ਅਨੁਸਾਰ ਵਿਅਕਤੀ ਲੋਕਾਂ ਦਾ ਪਿੱਛਾ ਕਰ ਕਰਕੇ ਉਨ੍ਹਾਂ ਨੂੰ ਜਖਮੀ ਕਰਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿੱਚ ਮਾਲ ਦੇ ਫਰਸ਼ ਦੇ ਕਈ ਲੋਕ ਜਖਮੀ ਹਾਲਤ ਵਿੱਚ ਪਏ ਦੇਖੇ ਜਾ ਸਕਦੇ ਹਨ, ਜਿਨ੍ਹਾਂ ਦੇ ਕੱਪੜੇ ਖੂਨ ਨਾਲ ਭਰੇ ਹੋਏ ਹਨ, ਇੱਕ ਵੀਡੀਓ ਵਿੱਚ ਤਾਂ ਇੱਕ ਮ੍ਰਿਤਕ ਵਿਅਕਤੀ ਵੀ ਦੇਖਿਆ ਜਾ ਸਕਦਾ ਹੈ।
ਕੁਝ ਲੋਕਾਂ ਅਨੁਸਾਰ ਉਨ੍ਹਾਂ ਵਲੋਂ ਗੋਲੀ ਦੀਆਂ ਅਵਾਜਾਂ ਵੀ ਸੁਣੀਆਂ ਗਈਆਂ ਸਨ, ਜੋ ਜਾਹਿਰ ਤੌਰ ‘ਤੇ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਰੋਕਣ ਲਈ ਚਲਾਈਆਂ ਹੋਣਗੀਆਂ। ਮੌਕੇ ‘ਤੇ ਦਰਜਨਾਂ ਐਮਰਜੈਂਸੀ ਵਹੀਕਲ ਮੱਦਦ ਲਈ ਪੁੱਜੇ ਦੱਸੇ ਜਾ ਰਹੇ ਹਨ।