ਸਿਡਨੀ ਮਾਲ ਵਿੱਚ ਹੋਏ ਹਮਲੇ ਵਿੱਚ ਇਸ ਮਾਂ ਨੇ ਆਪਣੇ 9 ਮਹੀਨੇ ਦੇ ਬੱਚੇ ਨੂੰ ਬਚਾਉਣ ਲਈ ਦਿੱਤੀ ਆਪਣੀ ਜਾਨ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦੇ ਬੋਂਡੀ ਜੰਕਸ਼ਨ ਵੈਸਟਫਿਲਡ ਮਾਲ ਵਿੱਚ ਬੀਤੇ ਦਿਨੀਂ ਵਾਪਰੀ ਮੰਦਭਾਗੀ ਘਟਨਾ ਵਿੱਚ ਇੱਕ ਮਾਂ ਅਤੇ ਉਸਦੀ ਬੱਚੀ ਵੀ ਜਖਮੀ ਹੋਏ ਸਨ। ਜਖਮੀ ਮਹਿਲਾ ਜਿਸਦਾ ਨਾਮ ਐਸ਼ ਗੁਡਸ ਸੀ, ਇਸ ਹਮਲੇ ਵਿੱਚ ਮਾਰੀ ਗਈ ਹੈ। ਪਰਿਵਾਰਿਕ ਮੈਂਬਰਾਂ ਅਨੁਸਾਰ ਐਸ਼ ਨੇ ਆਪਣੀ ਬੱਚੀ ਨੂੰ ਇਸ ਹਮਲੇ ਤੋਂ ਬਚਾਉਣ ਲਈ ਆਪਣੀ ਬੁੱਕਲ ਵਿੱਚ ਲੈ ਲਿਆ, ਹਾਲਾਂਕਿ ਬੱਚੀ ਵੀ ਇਸ ਹਮਲੇ ਵਿੱਚ ਜਖਮੀ ਹੋਈ, ਪਰ ਐਸ਼ ਇਨੀਂ ਜਿਆਦਾ ਜਖਮੀ ਹੋ ਗਈ ਕਿ ਉਸਨੂੰ ਬਚਾਇਆ ਨਾ ਜਾ ਸਕਿਆ। ਐਸ਼ ਦਾ ਪਰਿਵਾਰ ਅਜੇ ਤੱਕ ਇਸ ਗੱਲ ‘ਤੇ ਯਕੀਨ ਨਹੀਂ ਕਰ ਸਕਿਆ ਕਿ ਹੁਣ ਐਸ਼ ਉਨ੍ਹਾਂ ਵਿੱਚ ਨਹੀਂ ਰਹੀ।