ਸਿਡਨੀ ਹਮਲੇ ਵਿੱਚ ਪਾਕਿਸਤਾਨ ਮੂਲ ਦੇ 30 ਸਾਲਾ ਨੌਜਵਾਨ ਦੀ ਵੀ ਹੋਈ ਮੌਤ

Spread the love

ਮਾਲ ਵਿੱਚ ਕਰਦਾ ਸੀ ਸਕਿਓਰਟੀ ਗਾਰਡ ਦੀ ਨੌਕਰੀ
ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਸ਼ਾਪਿੰਗ ਮਾਲ ਵਿੱਚ ਬੀਤੇ ਦਿਨੀਂ ਹੋਏ ਕਤਲੇਆਮ ਵਿੱਚ ਇੱਕ ਪਾਕਿਸਤਾਨ ਨੌਜਵਾਨ ਦੀ ਵੀ ਮੌਤ ਹੋਣ ਦੀ ਖਬਰ ਹੈ। 30 ਸਾਲਾ ਨੌਜਵਾਨ ਦਾ ਨਾਮ ਫਰਜ਼ ਤਾਹਿਰ ਸੀ, ਜੋ ਆਸਟ੍ਰੇਲੀਆ ਇੱਕ ਸਾਲ ਪਹਿਲਾਂ ਹੀ ਆਇਆ ਸੀ। ਤਾਹਿਰ ਮਾਲ ਵਿੱਚ ਸਕਿਓਰਟੀ ਗਾਰਡ ਦੀ ਨੌਕਰੀ ਕਰਦਾ ਸੀ ਅਤੇ ਲੋਕਲ ਭਾਈਚਾਰੇ ਵਿੱਚ ਦੂਜਿਆਂ ਦੀ ਮੱਦਦ ਕਰਨ ਕਰਕੇ ਕਾਫੀ ਜਾਣਿਆਂ ਜਾਂਦਾ ਸੀ। ਸਿਡਨੀ ਦੀ ਅਹਿਮਦੀਆ ਮੁਸਲਿਮ ਕਮਿਊਨਿਟੀ ਆਸਟ੍ਰੇਲੀਆ ਵਲੋਂ ਤਾਹਿਰ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।