ਰਿਕਾਰਡਤੋੜ ਗਿਣਤੀ ਵਿੱਚ ਨਿਊਜੀਲੈਂਡ ਵਾਸੀਆਂ ਨੇ ਛੱਡਿਆ ਨਿਊਜੀਲੈਂਡ ਤੇ ਆਉਣ ਵਾਲਿਆਂ ਵਿੱਚ ਸਭ ਤੋਂ ਜਿਆਦਾ ਭਾਰਤੀ ਮੂਲ ਦੇ ਲੋਕ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਮਾਈਗ੍ਰੇਸ਼ਨ ਨੂੰ ਲੈਕੇ ਨਵੇਂ ਰਿਕਾਰਡਾਂ ਦਾ ਬਨਣਾ ਲਗਾਤਾਰ ਜਾਰੀ ਹੈ ਤੇ ਇਸ ਵਾਰ ਰਿਕਾਰਡ ਬਣਾਇਆ ਹੈ ਉਨ੍ਹਾਂ ਨਿਊਜੀਲੈਂਡ ਦੇ ਸਿਟੀਜਨਾਂ ਨੇ ਜੋ ਨਿਊਜੀਲੈਂਡ ਛੱਡਕੇ ਗਏ ਹਨ, ਫਰਵਰੀ ਦੇ ਜਾਰੀ ਹੋਏ ਆਂਕੜਿਆਂ ਅਨੁਸਾਰ ਕੁੱਲ 74,900 ਨਿਊਜੀਲੈਂਡ ਸਿਟੀਜਨਾਂ ਨੇ ਨਿਊਜੀਲੈਂਡ ਛੱਡਿਆ ਹੈ ਤੇ ਇਹ 2012 ਦੇ 72,400 ਦੇ ਆਂਕੜੇ ਤੋਂ ਕਿਤੇ ਜਿਆਦਾ ਹੈ। ਇਸ ਤੋਂ ਇਲਾਵਾ ਨੈੱਟ ਮਾਈਗ੍ਰੇਸ਼ਨ ਦੇ ਆਂਕੜੇ ਵੀ ਸਾਹਮਣੇ ਆਏ ਹਨ, ਜਿੱਥੇ ਫਰਵਰੀ ਵਿੱਚ ਕੁੱਲ 122,300 ਨੇ ਨਿਊਜੀਲੈਂਡ ਛੱਡਿਆ ਸੀ, ਉੱਥੇ ਹੀ 253,200 ਪ੍ਰਵਾਸੀਆਂ ਨੇ ਨਿਊਜੀਲੈਂਡ ਦੀ ਧਰਤੀ ‘ਤੇ ਪੈਰ ਧਰੇ ਹਨ। ਨੈੱਟ ਮਾਈਗ੍ਰੇਸ਼ਨ ਕੁੱਲ 130,900 ਰਹੀ ਹੈ, ਜੋ ਕਿ ਨਵੰਬਰ ਦੇ ਰਿਕਾਰਡ 142,200 ਤੋਂ ਕਾਫੀ ਘੱਟ ਹੈ। ਸਭ ਤੋਂ ਜਿਆਦਾ ਭਾਰਤੀ ਲੋਕਾਂ (50,800) ਨੇ ਇਸ ਮਾਈਗ੍ਰੇਸ਼ਨ ਵਿੱਚ ਹਿੱਸਾ ਪਾਇਆ ਹੈ ਤੇ ਉਸਤੋਂ ਬਾਅਦ ਕ੍ਰਮਵਾਰ ਫਿਲੀਪੀਨਜ਼, ਚਾਈਨਾ।