ਕੀ ਤੁਹਾਨੂੰ ਵੀ ਆਈ ਦਿੱਕਤ?

Spread the love

ਆਸਟ੍ਰੇਲੀਆ ਭਰ ਵਿੱਚ ਵੋਡਾਫੋਨ ਦੇ ਗ੍ਰਾਹਕਾਂ ਨੂੰ ਝੱਲਣੀ ਪਈ ਪ੍ਰੇਸ਼ਾਨੀ
ਮੈਲਬੋਰਨ (ਹਰਪ੍ਰੀਤ ਸਿੰਘ) – ਡਾਊਨਡਿਟੈਕਟਰ ਵਲੋਂ ਜਾਰੀ ਹੋਈ ਤੋਂ ਸਾਹਮਣੇ ਆਇਆ ਹੈ ਕਿ ਅੱਜ ਵੋਡਾਫੋਨ ਦੇ ਮੋਬਾਇਲ ਗ੍ਰਾਹਕਾਂ ਨੂੰ ਦੇਸ਼ ਭਰ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਵੋਡਾਫੋਨ ਨੇ ਇਸ ਤਕਨੀਕੀ ਖਰਾਬੀ ਕਾਰਨ ਪੈਦਾ ਹੋਈ ਦਿੱਕਤ ਲਈ ਗ੍ਰਾਹਕਾਂ ਤੋਂ ਮੁਆਫੀ ਮੰਗੀ ਹੈ। ਗ੍ਰਾਹਕਾਂ ਅਨੁਸਾਰ ਇਸ ਦਿੱਕਤ ਕਾਰਨ ਨਾ ਤਾਂ ਉਹ ਕਾਲਾਂ ਕਰ ਪਾ ਰਹੇ ਸਨ ਤੇ ਨਾ ਹੀ ਰੀਸੀਵ ਕਰ ਪਾ ਰਹੇ ਸਨ, ਬਲਕਿ ਕਸਟਮਰ ਕੇਅਰ ਦੇ ਨੰਬਰ ਵੀ ਉਸ ਵੇਲੇ ਨਹੀਂ ਮਿਲ ਰਹੇ ਸਨ। ਇਸ ਸੱਮਸਿਆ ਬੀਤੇ 24 ਘੰਟੇ ਵਿੱਚ ਪਰਥ, ਐਡੀਲੇਡ, ਮੈਲਬੋਰਨ, ਸਿਡਨੀ, ਕੈਨਬਰਾ, ਦੱਖਣੀ ਪੂਰਬੀ ਕੁਈਨਜ਼ਲੈਂਡ ਵਿੱਚ ਦੇਖਣ ਨੂੰ ਮਿਲੀ ਹੈ।