ਦਿਲਬਾਗ ਸਿੰਘ ਬਾਗਾ ਡੇਅਰੀ ਸ਼ਾਪ ਵਾਲਿਆਂ ਨੂੰ ਪਿਆ ਵੱਡਾ ਘਾਟਾ

Spread the love

ਸਤਿਕਾਰਯੋਗ ਪਿਤਾ ਸ. ਗਿਆਨ ਸਿੰਘ ਠੀਡਾ ਦਾ ਹੋਇਆ ਅਕਾਲ ਚਲਾਣਾ
ਆਕਲੈਂਡ (ਹਰਪ੍ਰੀਤ ਸਿੰਘ) – ਭਾਈਚਾਰੇ ਲਈ ਬਹੁਤ ਅਫਸੋਸ ਵਾਲੀ ਖਬਰ ਹੈ। ਦਿਲਬਾਗ ਸਿੰਘ ਬਾਗਾ ਡੇਅਰੀ ਸ਼ਾਪ ਵਾਲਿਆਂ ਦੇ ਪਿਤਾ ਸ. ਗਿਆਨ ਸਿੰਘ ਠੀਡਾ (ਪਤਨੀ ਲੇਟ ਸ਼੍ਰੀਮਤੀ ਪਿਆਰ ਕੌਰ) ਦਾ ਅਚਾਨਕ ਦਿਲ ਦਾ ਦੌਰਾ ਪੈਣ ਨਾ ਅਕਾਲ ਚਲਾਣਾ ਹੋਣ ਦੀ ਖਬਰ ਹੈ। ਉਹ ਆਪਣੀ ਸੰਸਾਰਿਕ ਯਾਤਰਾ ਬੀਤੀ 14 ਅਪ੍ਰੈਲ ਨੂੰ ਪੂਰੀ ਕਰ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ 18 ਅਪ੍ਰੈਲ ਦਿਨ ਵੀਰਵਾਰ ਪਿੰਡ ਠੀਡਾ, ਜਿਲ੍ਹਾ ਹੁਸ਼ਿਆਰਪੁਰ ਵਿਖੇ ਦੁਪਹਿਰੇ 1 ਵਜੇ ਹੋਏਗਾ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਦੁੱਖ ਦੀ ਇਸ ਘੜੀ ਵਿੱਚ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਅਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਸਮੂਹ ਮੈਂਬਰਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਦਿਲਬਾਗ ਸਿੰਘ ਠੀਡਾ ਨਾਲ 0 21 239 7695 (ਵਟਸਐਪ) ਇਸ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਗੁਰੂ ਦੇ ਭਾਣੇ ਵਿੱਚ:
ਸ. ਦਿਲਬਾਗ ਸਿੰਘ ਬਾਗਾ (ਨਿਊਜੀਲੈਂਡ)
ਸ. ਹਰਜਿੰਦਰ ਸਿੰਘ ਠੀਡਾ (ਫਿਨਲੈਂਡ)
ਰਜਿੰਦਰ ਕੌਰ ਬੈਂਸ (ਇਟਲੀ)
ਬਲਵਿੰਦਰ ਕੌਰ ਸਹੋਤਾ (ਨਿਊਜੀਲੈਂਡ)
ਮੰਨੀ