ਲੋਅ ਸਕਿੱਲਡ ਸ਼੍ਰੇਣੀ ਵਾਲੇ ਪ੍ਰਵਾਸੀਆਂ ਦੇ ਹੱਕ ਵਿੱਚ ਸ਼ੁਰੂ ਹੋਈ ਪਟੀਸ਼ਨ

Spread the love

ਤੀਜੇ ਸਾਲ ਤੋਂ ਬਾਅਦ ਵੀ ਨਿਊਜੀਲੈਂਡ ਰਹਿਣ ਦੇਣ ਦੀ ਮੰਗੀ ਗਈ ਇਜਾਜਤ
ਆਕਲੈਂਡ (ਹਰਪ੍ਰੀਤ ਸਿੰਘ) – ਕੁਝ ਦਿਨ ਪਹਿਲਾਂ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਵਲੋਂ ਲਿਆਉਂਦੇ ਗਏ ਬਦਲਾਵਾਂ ਵਿੱਚ ਲੋਅ ਸਕਿਲਡ ਸ਼੍ਰੇਣੀ ਦੇ ਕਰਮਚਾਰੀਆਂ ਲਈ ਜਿਆਦਾ ਤੋਂ ਜਿਆਦਾ 3 ਸਾਲ ਦਾ ਵਰਕ ਵੀਜਾ ਦਿੱਤੇ ਜਾਣ ਦਾ ਨਿਯਮ ਅਮਲ ਵਿੱਚ ਲਿਆਉਂਦਾ ਗਿਆ ਸੀ। ਪਰ ਛੋਟੇ ਕਾਰੋਬਾਰੀ ਜੋ ਅਜਿਹੇ ਕਰਮਚਾਰੀਆਂ ਨੂੰ ਨਿਊਜੀਲੈਂਡ ਲੈਕੇ ਆਉਂਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਆਪਣੇ ਕਾਰੋਬਾਰਾਂ ਲਈ 2-3 ਸਾਲ ਵਿੱਚ ਕਰਮਚਾਰੀ ਨੂੰ ਤਿਆਰ ਕਰਦੇ ਹਨ, ਤਾਂ ਉਸ ਤੋਂ ਬਾਅਦ ਉਨ੍ਹਾਂ ਨੂੰ ਨਿਊਜੀਲੈਂਡ ਤੋਂ ਜਾਣ ਦਾ ਆਦੇਸ਼ ਦੇਣਾ ਬਿਲਕੁਲ ਵੀ ਜਾਇਜ ਨਹੀਂ ਹੈ। ਇਸੇ ਲਈ ਇਸ ਨਿਯਮ ਬਦਲਣ ਅਤੇ ਲੋਅ ਸਕਿਲਡ ਕਰਮਚਾਰੀਆਂ ਨੂੰ ਲੰਬੇ ਸਮੇਂ ਤੱਕ ਨਿਊਜੀਲੈਂਡ ਰੱਖਣ ਲਈ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ। ਜੇ ਤੁਸੀਂ ਵੀ ਇਸ ਪਟੀਸ਼ਨ ਦੇ ਹੱਕ ਵਿੱਚ ਹੋ ਤਾਂ ਅੱਜ ਹੀ ਇਸ ਲੰਿਕ ‘ਤੇ ਇਹ ਪਟੀਸ਼ਨ ਸਾਈਨ ਕਰੋ।