ਨਿਊਜੀਲੈਂਡ ਵਾਸੀਆਂ ਦੀ ਰੱਖਿਆ ਕਰਨ ਵਾਲੀ ਨਿਊਜੀਲੈਂਡ ਪੁਲਿਸ ਦਾ ਆਪਣਾ ਸਮਾਨ ਹੋਣ ਲੱਗ ਪਿਆ ਚੋਰੀ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਇਹ ਘਟਨਾ ਹਾਕਸਬੇਅ ਦੇ ਓਟਾਨੇ ਉਪਨਗਰ ਵਿਖੇ ਵਾਪਰੀ ਹੈ, ਜਿੱਥੇ 5 ਛੋਟੀ ਉਮਰ ਦੇ ਕਾਰ ਚੋਰਾਂ ਨੂੰ ਫੜਣ ਲਈ ਪੁਲਿਸ ਵਲੋਂ ਵਰਤੇ ਗਏ ਸਪਾਈਕਸ ਗੁਆਉਣ ਦੀ ਖਬਰ ਸਾਹਮਣੇ ਆਈ ਹੈ। ਦਰਅਸਲ 5 ਛੋਟੀ ਉਮਰ ਦੇ ਨੌਜਵਾਨਾਂ ਨੂੰ ਜਦੋਂ ਪੁਲਿਸ ਨੇ ਰੋਕਣ ਲਈ ਸਪਾਈਕਸ ਵਿਛਾਏ ਤਾਂ ਉਨ੍ਹਾਂ ਨੇ ਗੱਡੀ ਨਾ ਰੋਕੀ ਤੇ ਸਾਊਥ ਵੱਲ ਗੱਡੀ ਦੌੜਾ ਲਈ ਤੇ ਜਦੋਂ ਪੁਲਿਸ ਕੁਝ ਦੂਰ ਪਿੱਛਾ ਕਰਨ ਤੋਂ ਬਾਅਦ ਵਾਪਿਸ ਮੌਕੇ ‘ਤੇ ਪੁੱਜੀ ਤਾਂ ਸਪਾਈਕਸ ਉੱਥੇ ਮੌਜੂਦ ਨਹੀਂ ਸਨ, ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਸਪਾਈਕਸ ਹੋਣ ਬਾਰੇ ਉਨ੍ਹਾਂ ਨੂੰ ਪਤਾ ਹੋਏ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਏ।