‘ਸਿਡਨੀ ਮਾਲ ਅਟੈਕ’ ਵਿੱਚ ਹਮਲਾਵਰ ਦਾ ਡੱਟਕੇ ਮੁਕਾਬਲਾ ਕਰਨ ਵਾਲੇ ਇਸ ਪ੍ਰਵਾਸੀ ਨੂੰ ਆਸਟ੍ਰੇਲੀਆ ਸਰਕਾਰ ਨੇ ਦਿੱਤਾ ਵੱਡਾ ਤੋਹਫਾ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਬੀਤੇ ਵੀਕੈਂਡ ‘ਤੇ ਵਾਪਰੇ ਸਿਡਨੀ ਮਾਲ ਦੇ ਹਮਲੇ ਵਿੱਚ 6 ਮੌਤਾਂ ਤੇ ਦਰਜਨ ਤੋਂ ਵਧੇਰੇ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ, ਪਰ ਇਹ ਹਮਲਾ ਇਸ ਤੋਂ ਵੀ ਜਿਆਦਾ ਖੌਫਨਾਕ ਹੋ ਸਕਦਾ ਸੀ, ਜੇ ਕਿਤੇ ਫ੍ਰੈਂਚ ਮੂਲ ਦਾ ਡੈਮੀਨ ਗੁਓਰਟ ਹਮਲਾਵਰ ਦਾ ਡੱਟਕੇ ਮੁਕਾਬਲਾ ਨਾ ਕਰਦਾ ਤੇ ਉਸਨੂੰ ਰੋਕਕੇ ਨਾ ਰੱਖਦਾ।
ਡੈਮੀਨ ਨੇ ਹਮਲਾ ਕਰ ਰਹੇ ਹਮਲਾਵਰ ‘ਤੇ ਪੋਲਾਡਰ ਦੀ ਮੱਦਦ ਨਾਲ ਹਮਲਾ ਕਰ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਸਨੇ ਹਮਲਾਵਰ ਨੂੰ ਕਾਫੀ ਸਮਾਂ ਐਸਕੇਲੇਟਰ ‘ਤੇ ਰੋਕ ਕੇ ਰੱਖਿਆ ਤਾਂ ਜੋ ਉਹ ਦੂਜੇ ਲੇਵਲ ਦੀ ਸ਼ਾਪਿੰਗ ਕੰਪਲੈਕਸ ਤੱਕ ਨਾ ਜਾ ਸਕੇ ਤੇ ਮਾਸੂਮ ਲੋਕਾਂ ਨੂੰ ਆਪਣਾ ਨਿਸ਼ਾਨਾ ਨਾ ਬਣਾ ਸਕੇ।
ਡੈਮੀਨ ਦੀ ਇਸ ਹੌਂਸਲਾਵਧਾਈ ਲਈ ਆਸਟ੍ਰੇਲੀਆ ਸਰਕਾਰ ਨੇ ਵੀ ਉਸਦਾ ਧੰਨਵਾਦ ਕੀਤਾ ਹੈ ਤੇ ਸ਼ੁਕਰਾਨੇ ਵਜੋਂ ਡੈਮੀਨ ਨੂੰ ਉਸਦੀ ਮਰਜੀ ਤੱਕ ਬਿਨ੍ਹਾਂ ਰੋਕ-ਟੋਕ ਆਸਟ੍ਰੇਲੀਆ ਰਹਿਣ ਦੀ ਇਜਾਜਤ ਦਿੱਤੀ ਹੈ। ਡੈਮਿਨ ਜੇ ਚਾਹੇ ਤਾਂ ਇਸ ਵੀਜੇ ਨੂੰ ਪੀ ਆਰ ਵਿੱਚ ਵੀ ਤਬਦੀਲ ਕਰ ਸਕਦਾ ਹੈ।