ਮੈਲਬੋਰਨ ਦੇ ਕਾਰੋਬਾਰੀਆਂ ਲਈ ਖੌਫ ਬਣੇ ਇਹ 4 ਛੋਟੀ ਉਮਰ ਦੇ ਲੁਟੇਰੇ

Spread the love

ਹੁਣ ਤੱਕ ਕਈ ਕਾਰੋਬਾਰਾਂ ‘ਤੇ ਲੁੱਟਾਂ ਕਰ ਲੁੱਟਿਆ $40,000 ਦਾ ਸਮਾਨ
ਮੈਲਬੋਰਨ (ਹਰਪ੍ਰੀਤ ਸਿੰਘ) – 4 ਨਾਬਾਲਿਗ ਲੁਟੇਰਿਆਂ ਦਾ ਗਿਰੋਹ ਜੋ ਹਥੌੜਿਆਂ ਨਾਲ ਸਟੋਰਾਂ ਵਿੱਚ ਆ ਵੜਦਾ ਹੈ ਤੇ ਸਟਾਫ ਨੂੰ ਡਰਾ-ਧਮਕਾਕੇ ਲੁੱਟਾਂ ਨੂੰ ਅੰਜਾਮ ਦਿੰਦਾ ਹੈ। ਇਹ ਗਿਰੋਹ ਛੋਟੇ ਕਾਰੋਬਾਰੀਆਂ ਲਈ ਇੱਕ ਖੌਫ ਵਾਂਗ ਸਾਬਿਤ ਹੋ ਰਿਹਾ ਹੈ।ਇਸ ਗਿਰੋਹ ਨੇ ਹੁਣ ਤੱਕ ਕਈ ਲੁੱਟਾਂ ਨੂੰ ਅੰਜਾਮ ਦਿੱਤਾ ਹੈ ਤੇ ਤਾਜਾ ਲੁੱਟ ਦਾ ਮਾਮਲਾ ਉਤਰੀ ਪੂਰਬੀ ਮੈਕਲਿਓਡ ਦੇ ਆਈਜੀਏ ਸਟੋਰ ‘ਤੇ ਵਾਪਰਿਆ ਹੈ। ਜਿੱਥੇ ਮੌਕੇ ‘ਤੇ 2 ਸਟਾਫ ਮੈਂਬਰ ਮੌਜੂਦ ਸਨ। ਇਸ ਤੋਂ ਇਲਾਵਾ ਇਨ੍ਹਾਂ ਲੁਟੇਰਿਆਂ ਵਲੋਂ ਡੋਨਕਸਟਰ ਈਸਟ, ਕਿਸਲਿਥ ਤੇ ਮੁਰਮਬੀਨਾ ਦੇ ਸਟੋਰਾਂ ‘ਤੇ ਵੀ ਲੁੱਟਾਂ ਨੂੰ ਅੰਜਾਮ ਦਿੱਤਾ ਗਿਆ ਹੈ।