ਸਿਡਨੀ ਹਮਲੇ ਵਿੱਚ ਇਹ ਪਾਕਿਸਤਾਨੀ ਨੌਜਵਾਨ ਬਣਿਆ ਹੀਰੋ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਬੋਂਡਾਈ ਜੰਕਸ਼ਨ ਮਾਲ ਵਿੱਚ ਹੋਏ ਹਮਲੇ ਵਿੱਚ 6 ਜਣਿਆਂ ਦੀ ਮੌਤ ਤੇ ਦਰਜਨ ਤੋਂ ਵਧੇਰੇ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਸੀ। ਜਦੋਂ ਇਹ ਹਾਦਸਾ ਵਾਪਰਿਆ ਉਸ ਵੇਲੇ ਪਾਕਿਸਤਾਨ ਮੂਲ ਦਾ ਨੌਜਵਾਨ ਮੁਹੰਮਦ ਤਾਹਾ ਚੌਥੀ ਮੰਜਿਲ ‘ਤੇ ਸਕਿਓਰਟੀ ਗਾਰਡ ਵਜੋਂ ਤੈਨਾਤ ਪੈਟਰੋਲੰਿਗ ਕਰ ਰਿਹਾ ਸੀ। ਆਮ ਲੋਕਾਂ ਨੂੰ ਬਚਾਉਣ ਲਈ ਮੁਹੰਮਦ ਤਾਹਾ ਹਮਲਾਵਰ ਸਾਹਮਣੇ ਜਾ ਖਲੌਤਾ ਤੇ ਹਿੰਮਤ ਦਿਖਾਉਂਦਿਆਂ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਮੁਹੰਮਦ ਹਮਲਾਵਰ ਨੂੰ ਕੁਝ ਸਮੇਂ ਲਈ ਰੋਕਣ ਵਿੱਚ ਕਾਮਯਾਬ ਤਾਂ ਹੋ ਗਿਆ, ਪਰ ਇਸ ਕਾਰਨ ਉਹ ਆਪ ਵੀ ਜਖਮੀ ਹੋ ਗਿਆ ਤੇ ਉਸਨੂੰ ਹਸਪਤਾਲ ਦੇ ਆਈਸੀਯੂ ਵਿੱਚ ਇਲਾਜ ਲਈ ਭਰਤੀ ਕਰਵਾਉਣਾ ਪਿਆ।

ਪੀ ਐਮ ਐਂਥਨੀ ਅਲਬਾਨੀਜ਼ ਨੇ ਮੁਹੰਮਦ ਦੇ ਸਨਮਾਨ ਵਜੋਂ ਉਸਨੂੰ ਪੀਆਰ ਵੀਜਾ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਆਮ ਨਾਗਰਿਕਾਂ ਦੀ ਰੱਖਿਆ ਕੀਤੀ। ਇਸ ਤੋਂ ਪਹਿਲਾਂ ਫ੍ਰੈਂਚ ਮੂਲ ਦੇ ਨਾਗਰਿਕ ਨੂੰ ਵੀ ਪੀਐਮ ਅਲਬਾਨੀਜ਼ ਵਲੋਂ ਪੀਆਰ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ। ਮੁਹੰਮਦ ਤਾਹਾ ਆਸਟ੍ਰੇਲੀਆ ਵਿੱਚ ਗ੍ਰੇਜੁਏਟ ਵੀਜੇ ‘ਤੇ ਰਹਿ ਰਿਹਾ ਸੀ ਤੇ ਜਲਦ ਹੀ ਇਹ ਵੀਜਾ ਖਤਮ ਹੋਣ ਵਾਲਾ ਸੀ।